post

Jasbeer Singh

(Chief Editor)

National

ਕਤਲ ਮਾਮਲੇ ਵਿਚ ਆਸਟ੍ਰੇਲੀਆ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਸਜ਼ਾ

post-img

ਕਤਲ ਮਾਮਲੇ ਵਿਚ ਆਸਟ੍ਰੇਲੀਆ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਸਜ਼ਾ ਕੈਨਬਰਾ, 11 ਦਸੰਬਰ 2025 : ਵਿਦੇਸ਼ੀ ਧਰਤੀ ਆਸਟ੍ਰੇਲੀਆ ਦੇ ਕੁਈਨਜ਼ਲੈਂਡ `ਚ ਇਕ ਸਮੁੰਦਰੀ ਕੰਢੇ `ਤੇ 24 ਸਾਲਾ ਔਰਤ ਦੇ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 25 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ । ਔਰਤ ਦਾ ਕਤਲ ਕਰਨ ਪਿੱਛੇ ਰਾਜਵਿੰਦਰ ਸਿੰਘ ਦਾ ਮਕਸਦ ਕੋਈ ਨਹੀਂ ਸੀ : ਜਸਟਿਸ ਲਿੰਕਨ ਕਾਲੀ `ਏ. ਬੀ. ਸੀ. ਨਿਊਜ਼` ਨਊਜ਼ ਨੇ ਆਪਣੀ ਖਬਰ `ਚ ਦੱਸਿਆ ਕਿ ਕੇਨਰਜ਼ ਸਥਿਤ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਬਕਾ ਨਰਸ ਰਾਜਵਿੰਦਰ ਸਿੰਘ (41) ਨੂੰ ਟੈਯਾ ਕਾਰਡਿੰਗਲੀ ਦੇ ਕਤਲਦਾ ਦੋਸ਼ੀ ਪਾਇਆ। ਖਬਰ ਦੇ ਅਨੁਸਾਰ ਜਸਟਿਸ ਲਿੰਕਨ ਕਾਲੀ ਨੇ ਕਿਹਾ ਕਿ ਔਰਤ ਦਾ ਕਤਲ ਕਰਨ ਪਿੱਛੇ ਰਾਜਵਿੰਦਰ ਸਿੰਘ ਦਾ ਮਕਸਦ ਕੋਈ ਨਹੀਂ ਸੀ । ਕੀ ਸੀ ਮਾਮਲਾ ਰਾਜਵਿੰਦਰ ਸਿੰਘ ਨੇ 21 ਅਕਤੂਬਰ-2018 ਨੂੰ ਕੇਨਰਜ਼ ਦੇ ਉੱਤਰ `ਚ ਵਾਂਗੇਟੀ ਬੀਚ ’ਤੇ ਆਪਣੇ ਕੁੱਤੇ ਨੂੰ ਘੁਮਾ ਰਹੀ ਕਾਰਡਿੰਗਲੀ ਦਾ ਕਤਲ ਕਰ ਦਿੱਤਾ ਸੀ । ਕਾਰਡਿੰਗਲੀ ਪੋਰਟ ਡਗਲਸ `ਚ ਇਕ ‘ਹੈਲਥ ਫੂਡ ਅਤੇ ਫਾਰਮੇਸੀ ਸਟੋਰ` `ਚ ਕੰਮ ਕਰਦੀ ਸੀ । ਕਤਲ ਤੋਂ ਬਾਅਦ ਸਿੰਘ ਆਪਣੀ ਪਤਨੀ, ਬੱਚਿਆਂ ਅਤੇ ਮਾਪਿਆਂ ਨੂੰ ਆਸਟ੍ਰੇਲੀਆ `ਚ ਛੱਡ ਕੇ ਭਾਰਤ ਭੱਜ ਗਿਆ ਸੀ।

Related Post

Instagram