go to login
post

Jasbeer Singh

(Chief Editor)

Latest update

ਪੰਜਾਬ ਦੇ ਪੈਰਾ ਐਥਲੀਟ ਲਈ ਰੱਬ ਬਣਕੇ ਆਏ Karan Aujla, 9 ਲੱਖ ਦਾ ਕਰਜ਼ਾ ਮੋੜਿਆ...

post-img

(19-JULY-2024) : ਹਾਲ ਦੀ ਘੜੀ ‘ਚ ਉੱਘੇ ਪੰਜਾਬੀ ਗਾਇਕ ਕਰਨ ਔਜਲਾ ਕਾਫ਼ੀ ਸੁਰਖੀਆਂ ਇਕੱਠੀਆਂ ਕਰ ਰਹੇ ਹਨ। ਗਾਇਕ ਦੀ ਹਰ ਪਾਸੇ ਚਰਚਾ ਕਿਸੇ ਗੀਤ ਕਾਰਨ ਨਹੀਂ ਸਗੋਂ ਦਰਿਆਦਿਲੀ ਕਾਰਨ ਹੋ ਰਹੀ ਹੈ।ਦਰਅਸਲ, ਉਨ੍ਹਾਂ ਨੇ ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਆਉਂਦੇ ਅੰਤਰਰਾਸ਼ਟਰੀ ਪੈਰਾ ਐਥਲੀਟ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਮੋੜਿਆ ਹੈ। ਇਹ ਜਾਣਕਾਰੀ ਖੁਦ ਤਰੁਣ ਸ਼ਰਮਾ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ। ਤਰੁਣ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ- “Thank you so much @karanaujla ji close my all bank loan and thank you to all NRI Punjabi and Indian brother help me and support me for my bank loan”ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਕਰਨ ਔਜਲਾ ਇਕ ਗੀਤ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਸ਼ੂਟਿੰਗ ਦੌਰਾਨ ਕਰਨ ਔਜਲਾ ਦੀ ਕਾਰ ਪਲਟ ਗਈ ਹੈ ਅਤੇ ਉਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸ ਹਾਦਸੇ ‘ਚ ਉਨ੍ਹਾਂ ਦੀ ਗਰਦਨ ਦੀ ਹੱਡੀ ਮਸਾਂ ਟੁੱਟਣੋ ਬਚੀ ਹੈ।ਇਹ ਜਾਣਕਾਰੀ ਖੁਦ ਕਰਨ ਔਜਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ। ਕਰਨ ਔਜਲਾ ਨੇ ਦੱਸਿਆ ਕਿ ਇਕ ਗਾਣੇ ਦੀ ਸ਼ੂਟਿੰਗ ਦੌਰਾਨ ਉਹ ਹਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਦੀ ਗਰਦਨ ਟੁੱਟਣੋ ਮਸਾਂ ਬਚੀ ਹੈ। ਇੰਨਾ ਹੀ ਨਹੀਂ ਕਰਨ ਔਜਲਾ ਨੇ ਇਸ ਹਾਦਸੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।

Related Post