July 6, 2024 02:22:18
post

Jasbeer Singh

(Chief Editor)

Entertainment

ਕੀ ਨੇਹਾ ਸਿੰਘ ਰਾਠੌਰ ਤੋਂ ਦੇਖੀਆਂ ਨਹੀਂ ਜਾ ਰਹੀਆਂ ਦੇਸ਼ ਦੀਆਂ ਖੁਸ਼ੀਆਂ, ਕ੍ਰਿਕਟ ਪ੍ਰੇਮੀਆਂ ਬਾਰੇ ਕਹਿ ਦਿੱਤੀ ਅਜਿਹੀ ਗੱ

post-img

Neha Singh Rathore Statement: ਭਾਰਤ ਨੇ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2024 ਜਿੱਤਿਆ। ਪੂਰਾ ਦੇਸ਼ ਇਸ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤਕ ਹਰ ਕੋਈ ਬਹੁਤ ਖੁਸ਼ ਹੈ। ਇਸ ਜਿੱਤ ਦੀ ਸੋਸ਼ਲ ਮੀਡੀਆ 'ਤੇ ਹਰ ਪਾਸੇ ਚਰਚਾ ਹੋ ਰਹੀ ਹੈ। ਪਰ ਭੋਜਪੁਰੀ ਗਾਇਕਾ ਨੇਹਾ ਰਾਠੌਰ ਨੂੰ ਇਹ ਜਿੱਤ ਪਸੰਦ ਨਹੀਂ ਆਈ ਹੈ। ਉਨ੍ਹਾਂ ਨੇ ਜਿੱਤ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਵਿਵਾਦਤ ਬਿਆਨ ਦਿੱਤਾ ਹੈ। ਕ੍ਰਿਕਟ ਪ੍ਰਸ਼ੰਸਕਾਂ 'ਤੇ ਨੇਹਾ ਦਾ ਵਿਵਾਦਤ ਬਿਆਨ ਭੋਜਪੁਰੀ ਗਾਇਕਾ ਨੇਹਾ ਰਾਠੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ ਤੇ ਕੈਪਸ਼ਨ 'ਚ ਲਿਖਿਆ, “ਕ੍ਰਿਕਟ ਇਕ ਔਸਤ ਤੇ ਓਵਰਰੇਟਿਡ ਖੇਡ ਹੈ, ਜਿਸ ਨੇ ਦੇਸ਼ ਦੇ ਨੌਜਵਾਨਾਂ ਨੂੰ ਭਰਮਾ ਕੇ ਬਾਕੀ ਖੇਡਾਂ ਨੂੰ ਬਰਬਾਦ ਕਰ ਦਿੱਤਾ ਹੈ। ਨੌਜਵਾਨ ਇਸ ਖੇਡ ਦੇ ਦੁੱਖ-ਸੁੱਖ 'ਚ ਆਪਣੀ ਪਛਾਣ ਦੇ ਸੰਕਟ 'ਚੋਂ ਨਿਕਲਣ ਦੇ ਰਾਹ ਲੱਭ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਰੁਜ਼ਗਾਰ ਤੇ ਨੌਕਰੀ ਮਿਲਣ ਵਰਗੀਆਂ ਸਾਰਥਿਕ ਗੱਲਾਂ ਵਿੱਚ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਜਿਸ ਤਰ੍ਹਾਂ ਇਧਰ-ਉਧਰ ਘੁੰਮਦੇ ਲੋਕ ਸੜਕ 'ਤੇ ਵਾਪਰ ਰਹੀਆਂ ਨੀਰਸ ਘਟਨਾਵਾਂ ਬੜੀ ਦਿਲਚਸਪੀ ਨਾਲ ਦੇਖਦੇ ਤੇ ਆਪਣਾ ਮਤ ਦਿੰਦੇ ਹਨ, ਉਸੇ ਤਰ੍ਹਾਂ ਸਮਾਜ, ਪਰਿਵਾਰ ਤੇ ਬਾਜ਼ਾਰ ਦੇ ਮਾਰੇ ਬੇਰੁਜ਼ਗਾਰ ਨੌਜਵਾਨਾਂ ਕੋਲ ਖੁਸ਼ ਰਹਿਣ ਦੇ ਇੰਨੇ ਘੱਟ ਮੌਕੇ ਬਚੇ ਹਨ ਕਿ ਉਹ ਇਸ ਬੇਹੱਦ ਅਰਥਹੀਣ ਚੀਜ਼ ਦੇ ਆਲੇ-ਦੁਆਲੇ ਘੇਰਾ ਬਣਾ ਕੇ ਖੜ੍ਹੇ ਹਨ।' 'ਬੀਸੀਸੀਆਈ ਅਰਬਪਤੀ ਹੋ ਚੁੱਕਿਆ, ਮਾਰਕੀਟ ਮਾਲੋਮਾਲ ਹੈ ਤੇ ਖਿਡਾਰੀ ਆਪਣੀਆਂ ਸੱਤ ਪੀੜ੍ਹੀਆਂ ਦਾ ਬੰਦੋਬਸਤ ਕਰ ਕੇ ਸੰਨਿਆਸ ਲੈ ਰਹੇ ਹਨ, ਪਰ ਇਨ੍ਹਾਂ ਬੇਚਾਰਿਆਂ ਕੋਲ ਸਿਵਾਏ ਪ੍ਰਾਈਡ ਮੂਮੈਂਟ ਦੇ ਹੋਰ ਕੀ ਬਚਿਆ ਹੈ। ਮੈਨੂੰ ਗਾਲ੍ਹਾਂ ਕੱਢਣ ਦਾ ਕੋਈ ਫਾਇਦਾ ਨਹੀਂ ਹੋਵੇਗਾ।' ਕ੍ਰਿਕਟ ਪ੍ਰਸ਼ੰਸਕਾਂ 'ਤੇ ਨੇਹਾ ਦਾ ਵਿਵਾਦਤ ਬਿਆਨ ਭੋਜਪੁਰੀ ਗਾਇਕਾ ਨੇਹਾ ਰਾਠੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ ਤੇ ਕੈਪਸ਼ਨ 'ਚ ਲਿਖਿਆ, “ਕ੍ਰਿਕਟ ਇਕ ਔਸਤ ਤੇ ਓਵਰਰੇਟਿਡ ਖੇਡ ਹੈ, ਜਿਸ ਨੇ ਦੇਸ਼ ਦੇ ਨੌਜਵਾਨਾਂ ਨੂੰ ਭਰਮਾ ਕੇ ਬਾਕੀ ਖੇਡਾਂ ਨੂੰ ਬਰਬਾਦ ਕਰ ਦਿੱਤਾ ਹੈ। ਨੌਜਵਾਨ ਇਸ ਖੇਡ ਦੇ ਦੁੱਖ-ਸੁੱਖ 'ਚ ਆਪਣੀ ਪਛਾਣ ਦੇ ਸੰਕਟ 'ਚੋਂ ਨਿਕਲਣ ਦੇ ਰਾਹ ਲੱਭ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਰੁਜ਼ਗਾਰ ਤੇ ਨੌਕਰੀ ਮਿਲਣ ਵਰਗੀਆਂ ਸਾਰਥਿਕ ਗੱਲਾਂ ਵਿੱਚ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਜਿਸ ਤਰ੍ਹਾਂ ਇਧਰ-ਉਧਰ ਘੁੰਮਦੇ ਲੋਕ ਸੜਕ 'ਤੇ ਵਾਪਰ ਰਹੀਆਂ ਨੀਰਸ ਘਟਨਾਵਾਂ ਬੜੀ ਦਿਲਚਸਪੀ ਨਾਲ ਦੇਖਦੇ ਤੇ ਆਪਣਾ ਮਤ ਦਿੰਦੇ ਹਨ, ਉਸੇ ਤਰ੍ਹਾਂ ਸਮਾਜ, ਪਰਿਵਾਰ ਤੇ ਬਾਜ਼ਾਰ ਦੇ ਮਾਰੇ ਬੇਰੁਜ਼ਗਾਰ ਨੌਜਵਾਨਾਂ ਕੋਲ ਖੁਸ਼ ਰਹਿਣ ਦੇ ਇੰਨੇ ਘੱਟ ਮੌਕੇ ਬਚੇ ਹਨ ਕਿ ਉਹ ਇਸ ਬੇਹੱਦ ਅਰਥਹੀਣ ਚੀਜ਼ ਦੇ ਆਲੇ-ਦੁਆਲੇ ਘੇਰਾ ਬਣਾ ਕੇ ਖੜ੍ਹੇ ਹਨ।' 'ਬੀਸੀਸੀਆਈ ਅਰਬਪਤੀ ਹੋ ਚੁੱਕਿਆ, ਮਾਰਕੀਟ ਮਾਲੋਮਾਲ ਹੈ ਤੇ ਖਿਡਾਰੀ ਆਪਣੀਆਂ ਸੱਤ ਪੀੜ੍ਹੀਆਂ ਦਾ ਬੰਦੋਬਸਤ ਕਰ ਕੇ ਸੰਨਿਆਸ ਲੈ ਰਹੇ ਹਨ, ਪਰ ਇਨ੍ਹਾਂ ਬੇਚਾਰਿਆਂ ਕੋਲ ਸਿਵਾਏ ਪ੍ਰਾਈਡ ਮੂਮੈਂਟ ਦੇ ਹੋਰ ਕੀ ਬਚਿਆ ਹੈ। ਮੈਨੂੰ ਗਾਲ੍ਹਾਂ ਕੱਢਣ ਦਾ ਕੋਈ ਫਾਇਦਾ ਨਹੀਂ ਹੋਵੇਗਾ।' ਕੀ ਨੇਹਾ ਸਿੰਘ ਰਾਠੌਰ ਤੋਂ ਦੇਖੀਆਂ ਨਹੀਂ ਜਾ ਰਹੀਆਂ ਦੇਸ਼ ਦੀਆਂ ਖੁਸ਼ੀਆਂ, ਕ੍ਰਿਕਟ ਪ੍ਰੇਮੀਆਂ ਬਾਰੇ ਕਹਿ ਦਿੱਤੀ ਅਜਿਹੀ ਗੱਲ, ਭੜਕੇ ਲੋਕਕੀ ਨੇਹਾ ਸਿੰਘ ਰਾਠੌਰ ਤੋਂ ਦੇਖੀਆਂ ਨਹੀਂ ਜਾ ਰਹੀਆਂ ਦੇਸ਼ ਦੀਆਂ ਖੁਸ਼ੀਆਂ, ਕ੍ਰਿਕਟ ਪ੍ਰੇਮੀਆਂ ਬਾਰੇ ਕਹਿ ਦਿੱਤੀ ਅਜਿਹੀ ਗੱਲ, ਭੜਕੇ ਲੋਕ ਜਾ ਕੇ ਸਰਕਾਰ ਤੋਂ ਰੁਜ਼ਗਾਰ ਮੰਗੋ ਤੇ ਪੇਪਰ ਲੀਕ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੋ ਕਿਉਂਕਿ ਤੁਹਾਡੇ ਚਹੇਤੇ ਖਿਡਾਰੀ ਨੂੰ ਤੁਹਾਡੀ ਬੇਰੁਜ਼ਗਾਰੀ ਤੇ ਪੇਪਰ ਲੀਕ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਸੱਤਾ 'ਚ ਸ਼ਾਹਪੁੱਤਰ ਦੇ ਰਹਿੰਦਿਆਂ ਉਨ੍ਹਾਂ ਦੀ ਔਕਾਤ ਵੀ ਨਹੀਂ ਹੈ ਕਿ ਤੁਹਾਡੇ ਫੇਰ ਵਿਚ ਕੁਝ ਬੋਲ ਦੇਣ। ਟੀਮ ਇੰਡੀਆ ਦੀ ਤਸਵੀਰ ਸ਼ੇਅਰ ਕਰ ਕੇ ਲਿਖੀ ਇਹ ਗੱਲ ਇਸ ਤੋਂ ਪਹਿਲਾਂ ਵੀ ਨੇਹਾ ਨੇ ਭਾਰਤ ਦੀ ਜਿੱਤ ਤੋਂ ਬਾਅਦ ਇਕ ਹੋਰ ਟਵੀਟ ਕੀਤਾ ਸੀ ਤੇ ਲਿਖਿਆ ਸੀ, “32 ਸਾਲ ਦੀ ਉਮਰ 'ਚ ਪਿਤਾ ਦੇ ਪੈਸਿਆਂ ਨਾਲ ਖਰੀਦੇ ਮੋਬਾਈਲ ਫੋਨ 'ਚ ਨੈੱਟ ਪੈਕ ਪੁਆ ਕੇ ਕ੍ਰਿਕਟ ਨੂੰ ਆਪਣਾ ਧਰਮ ਦੱਸਣ ਵਾਲੇ ਬੇਰੁਜ਼ਗਾਰ ਤੁਸੀਂ ਸਿਰਫ਼ ਦਯਾ ਦੇ ਪਾਤਰ ਹੋ। ਕ੍ਰਿਕਟ ਅਤੇ ਹਿੰਦੂ-ਰਾਸ਼ਟਰ ਵਰਗੇ ਝੁਣਝੁਣਿਆਂ ਨਾਲ ਖ਼ੁਦ ਨੂੰ ਕਦੋਂ ਤਕ ਬਹਿਲਾਓਗੇ ? ਦੇਸ਼ ਉਦੋਂ ਤਕ ਨਹੀਂ ਜਿੱਤੇਗਾ ਜਦੋਂ ਤਕ ਤੁਸੀਂ ਤੇ ਤੁਹਾਡੇ ਵਰਗੇ ਲੱਖਾਂ ਯੁਵਾ ਬੇਰੁਜ਼ਗਾਰ ਰਹਿਣਗੇ। ਬ੍ਰਿਟਿਸ਼ ਹਕੂਮਤ ਤੇ ਉਸਦੇ ਗੁਲਾਮ ਦੇਸ਼ਾਂ ਦੇ ਇਸ ਖੇਡ 'ਚ ਦੇਸ਼ਭਗਤੀ ਤਲਾਸ਼ਣ ਵਾਲੇ ਮੇਰੇ ਭਰਾ, ਤੁਸੀਂ ਪਿਛਲੀ ਵਾਰ ਹਾਕੀ ਦਾ ਪੂਰਾ ਮੈਚ ਕਦੋਂ ਦੇਖਿਆ ਸੀ।'

Related Post