post

Jasbeer Singh

(Chief Editor)

Latest update

‘ਵਿਮੈਨ ਆਫ ਮਾਇ ਬਿਲੀਅਨ’ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ: ਪ੍ਰਿਯੰਕਾ

post-img

ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਖਿਆ ਕਿ ਦਸਤਾਵੇਜ਼ੀ ‘ਵਿਮੈਨ ਆਫ ਮਾਇ ਬਿਲੀਅਨ’ (ਡਬਲਿਯੂਓਐੱਮਬੀ) ਦਾ ਹਿੱਸਾ ਬਣ ਕੇ ਉਹ ਮਾਣ ਮਹਿਸੂਸ ਕਰ ਰਹੀ ਹੈ। ਇਹ ਦਸਤਾਵੇਜ਼ੀ ਨਿਰਦੇਸ਼ਕ ਅਜਿਤੇਸ਼ ਸ਼ਰਮਾ ਵੱਲੋਂ ਬਣਾਈ ਗਈ ਹੈ। ਇਹ ਹਿੰਮਤ ਤੇ ਤਾਕਤ ਦੀ ਕਹਾਣੀ ਹੈ। ਪ੍ਰਿਯੰਕਾ ਨੇ ਇੰਸਟਾਗ੍ਰਾਮ ’ਤੇ ਦਸਤਾਵੇਜ਼ੀ ਦੀ ਇੱਕ ਝਲਕ ਸਾਂਝੀ ਕੀਤੀ ਹੈ ਜਿਸ ’ਚ ਭਾਰਤ ਵਿੱਚ ਔਰਤਾਂ ’ਤੇ ਹਰ ਤਰ੍ਹਾਂ ਦੀ ਹਿੰਸਾ ਖ਼ਿਲਾਫ਼ ਲੜਾਈ ਨੂੰ ਉਭਾਰਿਆ ਗਿਆ ਹੈ। ਇਹ ਦਸਤਾਵੇਜ਼ੀ ਸ੍ਰਿਸ਼ਟੀ ਬਖ਼ਸ਼ੀ ਦੀ ਅਸਲ ਕਹਾਣੀ ਹੈ ਜਿਸ ਨੇ ਔਰਤਾਂ ਦੇ ਮਾਮਲਿਆਂ ਨੂੰ ਉਭਾਰਨ ਅਤੇ ਸਾਂਝਾ ਕਰਨ ਲਈ ਕੰਨਿਆਕੁਮਾਰੀ ਤੋਂ ਕਸ਼ਮੀਰ ਦੀ 3,800 ਕਿਲੋਮੀਟਰ ਦੀ ਯਾਤਰਾ 240 ਦਿਨਾਂ ਵਿੱਚ ਪੂਰਾ ਕੀਤਾ ਸੀ। ਪ੍ਰਿਯੰਕਾ ਨੇ ਪੋਸਟ ਸਾਂਝੀ ਕਰਦਿਆਂ ਆਖਿਆ,‘‘ਤੁਹਾਨੂੰ ਬਹੁਤ ਘੱਟ ਅਜਿਹੇ ਲੋਕਾਂ ਦੀ ਕਹਾਣੀ ਪਤਾ ਲੱਗਦੀ ਹੈ ਜਿਨ੍ਹਾਂ ਦਾ ਹੌਸਲਾ ਤੁਹਾਨੂੰ ਹੈਰਾਨ ਕਰ ਦਿੰਦਾ ਹੈ ਤੇ ਅਤੇ ਫਿਰ ਤੁਹਾਡੇ ਅੰਦਰ ਉਸ ਵਿਲੱਖਣ ਕਹਾਣੀ ਨੂੰ ਲੋਕਾਂ ਤੱਕ ਪਹੁੰਚਾਣ ਦੀ ਚਿਣਗ ਪੈਦਾ ਹੁੰਦੀ ਹੈ। ਮੈਂ ਇਸ ਦਸਤਾਵੇਜ਼ੀ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਹਾਂ ਕਿਉਂਕਿ ਇਹ ਕਹਾਣੀ ਤੁਹਾਡੀ ਆਪਣੀ ਹੈ।’

Related Post