post

Jasbeer Singh

(Chief Editor)

Patiala News

ਸੁਰੱਖਿਆ, ਸਨਮਾਨ, ਉੱਨਤੀ ਲਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨੀ ਜ਼ਰੂਰੀ : ਇੰਸਪੈਕਟਰ ਕਰਮਜੀਤ ਕੌਰ

post-img

ਸੁਰੱਖਿਆ, ਸਨਮਾਨ, ਉੱਨਤੀ ਲਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨੀ ਜ਼ਰੂਰੀ : ਇੰਸਪੈਕਟਰ ਕਰਮਜੀਤ ਕੌਰ ਪਟਿਆਲਾ : ਪਟਿਆਲਾ ਰੈਜ ਦੇ ਇੰਸਪੈਕਟਰ ਕਰਮਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਵਲੋਂ ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਨੋਵੀਂ ਤੋਂ ਬਾਹਰਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ, ਆਵਾਜਾਈ ਹਾਦਸਿਆਂ ਅਤੇ ਅਪਰਾਧਾਂ ਤੋਂ ਬਚਣ ਅਤੇ ਮਹਿਨਤ ਕਰਕੇ ਪੜ੍ਹਾਈ ਅਤੇ ਖੇਡਾਂ ਕਰਕੇ, ਮਹਾਨ ਪ੍ਰਾਪਤੀਆਂ ਕਰਨ ਲਈ ਜਾਗਰੂਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਸਿਆ ਕਿ ਬਿਨਾਂ ਲਾਇਸੰਸ, ਹੈਲਮਟ, ਪ੍ਰਦੂਸ਼ਣ, ਬੀਮਾ ਸਰਟੀਫਿਕੇਟ ਅਤੇ ਸੀਟ ਬੈਲਟ ਵ੍ਹੀਕਲ ਚਲਾਉਣਾ ਕਾਨੂੰਨੀ ਅਪਰਾਧ ਹੈ। ਮਾਪਿਆ ਵਲੋਂ ਆਪਣੇ ਨਾਬਾਲਗ ਬੱਚਿਆਂ ਨੂੰ ਵ੍ਹੀਕਲ ਚਲਾਉਣ ਲਈ ਦੇਣਾ, ਬੱਚਿਆਂ ਦੇ ਜੀਵਨ, ਭਵਿੱਖ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਹਨ। ਜਿਸ ਕਾਰਨ ਭਾਰੀ ਜ਼ੁਰਮਾਨੇ ਅਤੇ ਤਿੰਨ ਸਾਲਾਂ ਦੀ ਸੰਜਾਵਾ ਹੋ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅਪਰਾਧ, ਗਲਤੀਆਂ, ਲਾਪਰਵਾਹੀਆਂ ਕਰਨ ਵਾਲੇ ਵਿਦਿਆਰਥੀਆਂ ਅਤੇ ਮਾੜੇ ਅਨਸਰਾਂ ਨਾਲ ਦੋਸਤੀ ਰਖਣ ਵਾਲਿਆਂ ਨੂੰ ਸਜ਼ਾਵਾਂ ਮਿਲ ਰਹੀਆਂ ਹਨ। ਉਨ੍ਹਾਂ ਨੇ ਨਸ਼ਿਆਂ, ਸਾਈਬਰ ਕ੍ਰਾਈਮ ਅਤੇ ਮਾੜੇ ਅਨਸਰਾਂ ਤੋਂ ਬਚਣ ਲਈ ਉਤਸ਼ਾਹਿਤ ਕੀਤਾ। ਸ਼੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਖ਼ਤ ਮਹਿਨਤ ਕਰਕੇ, ਪੜ੍ਹਾਈ ਅਤੇ ਖੇਡਾਂ ਕਰਕੇ ਆਪਣਾ ਅਤੇ ਮਾਪਿਆਂ ਦਾ ਸਨਮਾਨ ਵਧਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪੀੜਤਾ ਦੀ ਸਹਾਇਤਾ ਕਰਨ ਵਾਲੇ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਅਤੇ ਕਰਮਚਾਰੀਆਂ ਨੂੰ ਡੀ ਬੀ ਜੀ ਵਲੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਸਨਮਾਨਿਤ ਕੀਤਾ ਜਾਂਦਾ ਹੈ। ਬੱਚਿਆਂ ਨੂੰ ਪੁਲਿਸ, ਐਂਬੂਲੈਂਸ, ਫਾਇਰ ਬ੍ਰਿਗੇਡ, ਸਾਈਬਰ ਸੁਰੱਖਿਆ, ਚਾਈਲਡ ਹੈਲਪ ਲਾਈਨ ਨੰਬਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਸ਼੍ਰੀਮਤੀ ਡੋਲੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਅਤੇ ਪੰਜਾਬ ਨੂੰ ਸਿਹਤਮੰਦ, ਤਦਰੁੰਸਤ, ਖੁਸ਼ਹਾਲ, ਸੁਰੱਖਿਅਤ ਬਣਾਉਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਅਤੇ ਬਚਾਉਣਾ ਬਹੁਤ ਜ਼ਰੂਰੀ ਹੈ ਜਿਸ ਹਿੱਤ ਪੰਜਾਬ ਪੁਲਿਸ ਵਿਸ਼ੇਸ਼ ਤੌਰ ਤੇ ਪਟਿਆਲਾ ਪੁਲਿਸ ਵਲੋਂ ਦਿਨ ਰਾਤ ਹਰ ਵੇਲੇ ਸਖ਼ਤ ਡਿਊਟੀਆਂ ਦਿਤੀਆਂ ਜਾ ਰਹੀਆਂ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਪੁਲਿਸ ਆਰਮੀ ਅਤੇ ਕੀਮਤੀ ਜਾਨਾਂ ਬਚਾਉਣ ਵਾਲਿਆ ਦਾ ਧੰਨਵਾਦ ਕਰਨਾ ਚਾਹੀਦਾ ਹੈ। ਸ਼੍ਰੀ ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ ਫ਼ਸਟ ਏਡ, ਸਿਹਤ, ਸੇਫਟੀ ਜਾਗਰੂਕਤਾ ਮਿਸ਼ਨ‌ ਜੀ ਪਿਛਲੇ 44 ਸਾਲਾਂ ਤੋਂ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੈਡਿਟਸ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਅਤੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਬਾਰੇ ਜਾਗਰੂਕ ਕਰਕੇ ਪ੍ਰਸ਼ੰਸਾਯੋਗ ਉਪਰਾਲੇ ਕਰ ਰਹੇ ਹਨ। ਬੱਚਿਆਂ ਨੂੰ ਆਪਣੇ ਬਚਾਅ ਸਨਮਾਨ ਉੱਨਤੀ ਖੁਸ਼ਹਾਲੀ ਲਈ ਯਤਨ ਕਰਨ ਲਈ ਪ੍ਰਣ ਕਰਵਾਇਆ ਗਿਆ।

Related Post