
National
0
ਜੈਰਾਮ ਰਮੇਸ਼ ਉਨ੍ਹਾਂ 150 ਕੁਲੈਕਟਰਾਂ ਦੇ ਨਾਂ ਦੱਸਣ ਜਿਨ੍ਹਾਂ ਨੂੰ ਗ੍ਰਹਿ ਮੰਤਰੀ ਨੇ ਧਮਕੀ ਦਿੱਤੀ ਸੀ: ਚੋਣ ਕਮਿਸ਼ਨ
- by Aaksh News
- June 3, 2024

ਚੋਣ ਕਮਿਸ਼ਨ ਨੇ ਕਾਂਗਰਸ ਆਗੂ ਜੈਰਾਮ ਰਮੇਸ਼ ਤੋਂ ਅੱਜ ਜਵਾਬ ਮੰਗਿਆ ਹੈ ਕਿ ਉਹ ਦੱਸਣ ਕਿ ਗ੍ਰਹਿ ਮੰਤਰੀ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਿਹੜੇ 150 ਕੁਲੈਕਟਰਾਂ ਨੂੰ ਫੋਨ ਕਰ ਕੇ ਧਮਕੀ ਦਿੱਤੀ ਸੀ ਤੇ ਇਸ ਦਾਅਵੇ ਬਾਰੇ ਰਮੇਸ਼ ਅੱਜ ਸ਼ਾਮ ਤਕ ਜਵਾਬ ਦੇਣ। ਇਸ ਤੋਂ ਪਹਿਲਾਂ ਕਾਂਗਰਸ ਆਗੂ ਜੈਰਾਮ ਰਮੇਸ਼ ਨੇ 7 ਦਿਨਾਂ ਦਾ ਸਮਾਂ ਮੰਗਿਆ ਸੀ ਜਿਸ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਚੋਣ ਕਮਿਸ਼ਨ ਨੇ ਜੈਰਾਮ ਰਮੇਸ਼ ਦੇ ਦਾਅਵੇ ਦਾ ਆਪ ਹੀ ਨੋਟਿਸ ਲੈਂਦਿਆਂ ਜੈਰਾਮ ਨੂੰ ਪੱਤਰ ਲਿਖ ਕੇ ਸ਼ਾਮ 7 ਵਜੇ ਤੱਕ ਆਪਣੇ ਦਾਅਵੇ ਨਾਲ ਸਬੰਧਤ ਵੇਰਵੇ ਸਾਂਝੇ ਕਰਨ ਲਈ ਕਿਹਾ ਹੈ ਪਰ ਕਾਂਗਰਸੀ ਆਗੂ ਨੇ ਹਾਲੇ ਤਕ ਕੋਈ ਜਵਾਬ ਨਹੀਂ ਦਿੱਤਾ।