July 6, 2024 01:50:07
post

Jasbeer Singh

(Chief Editor)

Patiala News

ਵਾਹਨਾਂ ਦੇ ਪਿੱਛੇ ਲੱਗੇ ਰਿਫਲੈਕਟਰ ਸੜਕੀ ਹਾਦਸਿਆਂ ਨੂੰ ਰੋਕਣ ’ਚ ਸਹਾਇਕ ਸਿੱਧ ਹੁੰਦੇ ਹਨ : ਡੀ. ਐਸ. ਪੀ. ਕਰਨੈਲ ਸਿੰਘ

post-img

ਪਟਿਆਲਾ, 23 ਅਪ੍ਰੈਲ (ਜਸਬੀਰ)-ਟੈ੍ਰਫਿਕ ਪੁਲਸ ਪਟਿਆਲਾ ਵਲੋਂ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਾਹਨਾਂ ਦੇ ਪਿੱਛੇ ਡੀ. ਐਸ. ਪੀ. ਟੈ੍ਰਫਿਕ ਕਰਨੈਲ ਸਿੰਘ ਦੀ ਅਗਵਾਈ ਹੇਠ ਰਿਫਲੈਕਟਰ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਸਮਾਜ ਸੇਵੀ ਸੰਸਥਾਵਾਂ ਸਰਬੱਤ ਦਾ ਭਲਾ ਟਰੱਸਟ ਦੀ ਸਹਾਇਤਾ ਨਾਲ ਅਨਾਜ ਮੰਡੀ ਪਟਿਆਲਾ ਵਿਖੇ ਟਰੈਕਟਰ ਟਰਾਲੀਆ ਅਤੇ ਵੱਖ-ਵੱਖ ਕਮਰਸੀਅਲ ਵਹੀਕਲਾ ਨੂੰ ਰੇਡੀਅਮ ਵਾਲੇ ਰਿਫਲੈਕਟਰ ਲਗਾਏ ਗਏ ਤਾਂ ਜੋ ਰਾਤ ਸਮੇਂ ਵਹੀਕਲਾਂ ਦਾ ਦੂਰ ਤੋਂ ਪਤਾ ਲੱਗ ਸਕੇ ਤੇ ਆਮ ਪਬਲਿਕ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐਸ. ਪੀ. ਟੈ੍ਰਫਿਕ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਅਕਸਰ ਹੀ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ ਕਿ ਜਿਸ ਨਾਲ ਆਵਾਜਾਈ ਸੁਰੱਖਿਅਤ ਚੱਲਦੀ ਰਹੇ। ਵ੍ਹੀਕਲਾਂ ਨੂੰ ਰਿਫਲੈਕਟਰ ਲਗਾਉਣਾ ਵੀ ਉਸ ਲੜੀ ਦਾ ਹੀ ਇੱਕ ਹਿੱਸਾ ਹੈ ਤਾਂ ਜੋ ਰਾਤ ਸਮੇਂ ਰਿਫਲੈਕਟਰ ਦੀ ਮਦਦ ਨਾਲ ਖੜੇ ਜਾ ਚੱਲਦੇ ਵ੍ਹੀਕਲ ਦਾ ਲਾਈਟ ਰਿਫਲੈਕਟ ਹੋਣ ਨਾਲ ਪਤਾ ਲਗ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਆਮ ਪਬਲਿਕ ਨੂੰ ਪਹਿਲ ਕਰਨ ਦੀ ਲੋੜ ਹੈ, ਜੇਕਰ ਵਾਹਨ ਚਾਲਕ ਸੜਕ ’ਤੇ ਚਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਐਕਸੀਡੈਂਟ ਹੋਣ ਦੀ ਸੰਭਾਵਨਾ ਨਾ ਮਾਤਰ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁੱਝ ਸਕਿੰਟਾਂ ਦੀ ਜਲਦਬਾਜੀ ਵਿੱਚ ਬਹੁਤ ਵੱਡੇ ਹਾਦਸੇ ਵਾਪਰ ਜਾਂਦੇ ਹਨ ਤੇ ਜਿਸਦ ਸ਼ਿਕਾਰ ਮਾਸੂਮ ਜ਼ਿੰਦਗੀਆਂ ਹੋ ਜਾਂਦੀਆਂ ਹਨ।

Related Post