 
                                             Jaswinder Brar: ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਇਹ ਖਵਾਹਿਸ਼ ਕੀਤੀ ਪੂਰੀ, ਅਖਾੜਿਆਂ ਦੀ ਰਾਣੀ ਨੇ ਕੀਤਾ ਖੁਲਾਸ
- by Jasbeer Singh
- March 28, 2024
 
                              Jaswinder Brar on Sidhu Moose Wala: ਅਖਾੜਿਆਂ ਦੀ ਰਾਣੀ ਅਤੇ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਗਾਇਕਾ ਦੇ ਕਈ ਇੰਟਰਵਿਊ ਕਲਿੱਪਸ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜੋ ਕਿ ਪ੍ਰਸ਼ੰਸਕਾਂ ਨੂੰ ਭਾਵੁਕ ਕਰਨ ਦੇ ਨਾਲ-ਨਾਲ ਚਿਹਰੇ ਉੱਪਰ ਖੁਸ਼ੀ ਵੀ ਲਿਆ ਰਹੇ ਹਨ। ਅਸਲ ਵਿੱਚ ਇਨ੍ਹਾਂ ਇੰਟਰਵਿਊ ਵਿੱਚ ਜਸਵਿੰਦਰ ਬਰਾੜ ਨੂੰ ਸਿੱਧੂ ਬਾਰੇ ਗੱਲ ਕਰਦੇ ਵੇਖਿਆ ਗਿਆ ਹੈ। ਹਾਲ ਹੀ ਵਿੱਚ ਗਾਇਕਾ ਜਸਵਿੰਦਰ ਬਰਾੜ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਪ੍ਰਸ਼ੰਸਕਾਂ ਨੂੰ ਇਹ ਦੱਸਦੇ ਹੋਏ ਵਿਖਾਈ ਦੇ ਰਹੀ ਹੈ ਕਿ ਮੂਸੇਵਾਲਾ ਹਮੇਸ਼ਾ ਚਾਹੁੰਦਾ ਸੀ ਕਿ ਉਨ੍ਹਾਂ ਦੀ ਭੂਆ ਕੋਲੇ ਇੱਕ ਫਾਰਚੂਨਰ ਕਾਰ ਹੋਵੇ। ਮਰਹੂਮ ਗਾਇਕ ਨੇ ਤਾਂ ਭੂਆ ਜਸਵਿੰਦਰ ਬਰਾੜ ਨੂੰ ਆਪਣੀ ਫਾਰਚੂਨਰ ਕਾਰ ਦੇਣ ਦੀ ਗੱਲ਼ ਵੀ ਕਹਿ ਦਿੱਤੀ ਸੀ। ਹਾਲਾਂਕਿ ਗਾਇਕਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਗਾਇਕਾ ਨੇ ਫਾਰਚੂਨਰ ਕਾਰ ਖਰੀਦ ਲਈ ਹੈ। ਉਨ੍ਹਾਂ ਮੂਸੇਵਾਲਾ ਦੀ ਇਹ ਖਵਾਹਿਸ਼ ਪੂਰੀ ਕਰ ਦਿੱਤੀ ਹੈ। ਇਸ ਗੱਲ਼ ਦਾ ਖੁਲਾਸਾ ਖੁਦ ਗਾਇਕਾ ਵੱਲੋਂ ਕੀਤਾ ਗਿਆ ਹੈ।ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਨਿੱਕੇ ਸਿੱਧੂ ਦੇ ਜਨਮ ਤੋਂ ਪਹਿਲਾਂ ਗਾਇਕਾ ਵੱਲੋਂ ਮੂਸੇਵਾਲਾ ਦੇ ਨਾਂਅ ਤੇ ਇੱਕ ਗੀਤ ਰਿਲੀਜ਼ ਕੀਤਾ ਗਿਆ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਗੀਤ ਦਾ ਨਾਂਅ ‘ਨਿੱਕੇ ਪੈਰੀਂ’ (Nikke Pairi) ਸੀ। ਜਿਸ ਨੂੰ ਫੈਨਜ਼ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਅਖਾੜੀਆਂ ਦੀ ਰਾਣੀ ਨੇ ਇਹ ਗੀਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ ਹੈ। ਇਸ ਗੀਤ ਵਿੱਚ ਮੂਸੇਵਾਲਾ ਦੇ ਬਚਪਨ ਦੀ ਝਲਕ ਵੀ ਵਿਖਾਈ ਗਈ। ਦਰਅਸਲ, ਉਨ੍ਹਾਂ ਦੇ ਗੀਤ ਤੋਂ ਪਹਿਲਾਂ ਹੀ ਇਹ ਗੱਲ ਪੱਕੀ ਹੋ ਗਈ ਸੀ ਕਿ ਦੁਨੀਆ ਵਿੱਚ ਨਿੱਕਾ ਸਿੱਧੂ ਜਨਮ ਲੈਣ ਵਾਲਾ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     