go to login
post

Jasbeer Singh

(Chief Editor)

Sports

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜਾਈ

post-img

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜਾਈ ਸੰਗਰੂਰ : ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-3)-2024 ਅਧੀਨ ਜਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦਿਨ ਨਰਿੰਦਰ ਕੌਰ ਭਰਾਜ ਐਮ.ਐਲ.ਏ. ਸੰਗਰੂਰ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਇਨ੍ਹਾਂ ਦੇ ਨਾਲ ਅਮਿਤ ਬੈਂਬੀ ਵਧੀਕ ਡਿਪਟੀ ਕਮਿਸ਼ਨਰ ਅਤੇ ਰਵਿੰਦਰ ਸਿੰਘ ਰਿਟਾ. ਜਿਲ੍ਹਾ ਖੇਡ ਅਫਸਰ ਮੌਜੂਦ ਸਨ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਹਨਾਂ ਦੀ ਹੋਸਲਾ ਅਫਜਾਈ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਦੀ ਦਿਸ਼ਾ ਵਿੱਚ ਇਨ੍ਹਾ ਸ਼ਾਨਦਾਰ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਸੂਬੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀ ਤੇ ਖਿਡਾਰਨਾਂ ਹਿੱਸਾ ਲੈ ਰਹੇ ਹਨ ਅਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਗਟਾਵਾ ਕਰ ਰਹੇ ਹਨ। ਜ਼ਿਲਾ ਖੇਡ ਅਫਸਰ ਨਵਦੀਪ ਸਿੰਘ ਨੇ ਅੱਜ ਦੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਕਸਿੰਗ ਅੰ-14 (ਲੜਕੀਆਂ) ਭਾਰ ਵਰਗ 30-32 ਕਿਲੋ ਵਿੱਚ ਖੁਸ਼ਪ੍ਰੀਤ ਕੌਰ, ਰੁਕਨਾ ਕੌਰ ਅਤੇ ਸੰਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 32-34 ਕਿਲੋ ਵਿੱਚ ਪ੍ਰਦੀਪ ਕੌਰ ਨੇ ਪਹਿਲਾ ਅਤੇ ਕੋਮਲ ਰਾਣੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 34-36 ਕਿਲੋ ਵਿੱਚ ਪ੍ਰੀਤ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਸਰਾ, ਗੁਰਨੂਰ ਕੌਰ ਅਤੇ ਗਗਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 38-40 ਕਿਲੋ ਵਿੱਚ ਦਮਨਪ੍ਰੀਤ ਕੌਰ, ਅੰਜਲੀ ਅਤੇ ਮਨਵੀਰ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 40-42 ਕਿਲੋ ਵਿੱਚ ਤਨੂੰ ਰਾਣੀ ਨੇ ਪਹਿਲਾ, ਦਿਲਜੋਤ ਕੌਰ ਨੇ ਦੂਸਰਾ, ਹਰਸ਼ਦੀਪ ਕੌਰ ਅਤੇ ਸਰਬਜੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਐਥਲੈਟਿਕਸ ਉਮਰ ਵਰਗ 31-40 (ਮੈਨ) ਈਵੈਂਟ 800 ਮੀਟਰ ਦੌੜ ਵਿੱਚ ਰੋਬਿਨ ਸਿੰਗਲਾ, ਸੋਨੀ ਸਿੰਘ ਅਤੇ ਰਮਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 61-70 (ਮੈਨ) ਈਵੈਂਟ 800 ਮੀਟਰ ਰੇਸ ਵਾਕ ਵਿੱਚ ਸੁਖਦੇਵ ਸ਼ਰਮਾ, ਸਮਸ਼ੇਰ ਸਿੰਘ ਅਤੇ ਮਨਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 51-60 (ਮੈਨ) ਈਵੈਂਟ 800 ਮੀਟਰ ਰੇਸ ਵਾਕ ਵਿੱਚ ਸੁਖਦੇਵ ਸਿੰਘ, ਭਜਨ ਸਿੰਘ ਅਤੇ ਨਿਰਭੈ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਟੇਬਲ ਟੈਨਿਸ ਅੰ-14 (ਲੜਕੇ) ਦੇ ਮੁਕਾਬਲੇ ਵਿੱਚ ਪਿੰਡ ਕਪਿਆਲ ਦੀ ਟੀਮ ਨੇ ਪਹਿਲਾ, ਜੌਲੀ ਅਕੈਡਮੀ ਧੂਰੀ ਦੀ ਟੀਮ ਨੇ ਦੂਸਰਾ, ਸਰਕਾਰੀ ਹਾਈ ਸਕੂਲ ਤਕੀਪੁਰ ਅਤੇ ਸਸਸ ਸਕੂਲ ਕਪਿਆਲ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੇ) ਦੇ ਮੁਕਾਬਲੇ ਦੌਰਾਨ ਪਿੰਡ ਕਪਿਆਲ ਨੇ ਪਹਿਲਾ, ਸਸਸ ਸਕੂਲ ਕਪਿਆਲ ਨੇ ਦੂਸਰਾ, ਸਸਸ ਸਕੂਲ ਬਡਰੁੱਖਾਂ ਅਤੇ ਕੈਂਬਰਿਜ਼ ਗਲੋਬਲ ਸਕੂਲ ਬੁਸਹਿਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲਾਅਨ ਟੈਨਿਸ ਉਮਰ ਵਰਗ 41-50 (ਮੈਨ) ਦੇ ਮੁਕਾਬਲੇ ਵਿੱਚ ਸ਼ਰਨਜੀਤ ਸਿੰਘ ਨੇ ਪਹਿਲਾ ਅਤੇ ਸੁਖਦੀਪ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ।

Related Post