post

Jasbeer Singh

(Chief Editor)

Patiala News

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਆਪਣਾ ਕੈਲੰਡਰ ਰਿਲੀਜ਼

post-img

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਆਪਣਾ ਕੈਲੰਡਰ ਰਿਲੀਜ਼ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਇੱਕ ਆਟੋਨੋਮਸ ਕਾਲਜ ਹੈ, ਜਿਸ ਨੂੰ ਨੈਕ ਦੁਆਰਾ ’ਏ’ ਗਰੇਡ ਅਤੇ ਯੂ. ਜੀ. ਸੀ. ਦੁਆਰਾ ਪ੍ਰਦਾਨ ਕੀਤਾ ਗਿਆ ਸਟਾਰ ਕਾਲਜ ਦਾ ਰੁਤਬਾ ਹਾਸਿਲ ਹੈ ਵੱਲੋਂ ਅੱਜ ਆਪਣਾ 2025 ਨਾਲ ਸੰਬੰਧਿਤ ਕੈਲੰਡਰ ਰਿਲੀਜ਼ ਕੀਤਾ ਗਿਆ । ਇਸ ਮੌਕੇ ਸ. ਸੁਖਮਿੰਦਰ ਸਿੰਘ ਸਕੱਤਰ ਵਿਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ, ਜਿਨਾਂ ਨੇ ਆਪਣੇ ਕਰ ਕਮਲਾਂ ਨਾਲ ਅੱਜ ਇਸ ਕੈਲੰਡਰ ਨੂੰ ਰਿਲੀਜ਼ ਕੀਤਾ । ਇਸ ਮੌਕੇ ਖੁਸ਼ੀ ਦਾ ਇਜ਼ਹਾਰ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀਆਂ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਖ਼ਾਲਸਾ ਕਾਲਜ ਪਟਿਆਲਾ ਮੋਹਰੀ ਰੋਲ ਅਦਾ ਕਰ ਰਿਹਾ ਹੈ । ਇਸ ਕਾਲਜ ਨੇ ਜਿੱਥੇ ਅਕਾਦਮਿਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਉੱਥੇ ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਹਿਚਾਣ ਬਣਾਈ ਹੈ । ਉਨਾਂ ਇਹ ਗੱਲ ਮਾਣ ਨਾਲ ਕਹੀ ਕਿ ਖ਼ਾਲਸਾ ਕਾਲਜ ਪਟਿਆਲਾ ਨੇ ਹਮੇਸ਼ਾ ਹੀ ਨਵੀਆਂ ਰਾਹਾਂ ਪੈਦਾ ਕੀਤੀਆਂ ਹਨ । ਕੈਲੰਡਰ ਦਾ ਜਾਰੀ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਕਾਲਸ ਆਪਣੀ ਵਿਲੱਖਣਤਾ ਨੂੰ ਲਗਾਤਾਰ ਬਰਕਰਾਰ ਰੱਖ ਰਿਹਾ ਹੈ । ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਪ੍ਰਗਟ ਕਰਦੇ ਹੋਏ, ਜਿੱਥੇ ਕਾਲਜ ਕੈਲੰਡਰ ਰਿਲੀਜ਼ ਹੋਣ ’ਤੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਉੱਥੇ ਉਨ੍ਹਾਂ ਇਹ ਵੀ ਕਿਹਾ ਕਿ ਆਪਣਾ ਕੈਲੰਡਰ ਸਾਡੀਆਂ ਅਕਾਦਮਿਕ ਪਹਿਲ-ਕਦਮੀਆਂ ਨੂੰ ਜਿੱਥੇ ਸਹਿਯੋਗ ਅਗਵਾਈ ਪ੍ਰਦਾਨ ਕਰੇਗਾ, ਉੱਥੇ ਇਹ ਸਾਡੀ ਪਹਿਚਾਣ ਦੀ ਵਿਲੱਖਣਤਾ ਨੂੰ ਵੀ ਪਰਪੱਕ ਕਰੇਗਾ । ਕੈਲੰਡਰ ਸਬੰਧੀ ਉਨਾਂ ਦੱਸਿਆ ਕਿ ਇਸ ਕੈਲੰਡਰ ਵਿੱਚ ਅੰਗਰੇਜ਼ੀ ਮਹੀਨਿਆਂ ਦੇ ਨਾਲ-ਨਾਲ ਦੇਸੀ ਮਹੀਨਿਆਂ ਅਨੁਸਾਰ ਵੀ ਸਮੁੱਚੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ । ਕਾਲਜ ਵਿੱਚ ਹੋਣ ਵਾਲੀਆਂ ਛੁੱਟੀਆਂ ਨਾਲ ਸੰਬੰਧਿਤ ਤਿਥਾਂ ਤਿਉਹਾਰਾਂ ਨੂੰ ਵੀ ਵੱਖਰੇ ਤੌਰ ’ਤੇ ਦਰਸਾਇਆ ਗਿਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਇਸ ਪਿ੍ਰੰਸੀਪਲ ਡਾ. ਗੁਰਮੀਤ ਸਿੰਘ, ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਸੁਪਰਡੈਂਟ ਸ. ਰਵਿੰਦਰਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ ।

Related Post