ਮਾਮਲਾ ਕੁੱਟਮਾਰ ਦੇ ਦੋਸ਼ਾਂ ਦਾ ਰਾਂਚੀ, 17 ਜਨਵਰੀ 2026 : ਝਾਰਖੰਡ ਹਾਈ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਖਿਲਾਫ ਰਾਂਚੀ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ `ਤੇ ਫਿਲਹਾਲ ਰੋਕ ਲਗਾ ਦਿੱਤੀ ਹੈ । ਕੀ ਆਖਿਆ ਜਸਟਿਸ ਦਿਵੇਦੀ ਦੀ ਬੈਂਚ ਨੇ ਜਸਟਿਸ ਸੰਜੇ ਕੁਮਾਰ ਦਿਵੇਦੀ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸਪੱਸ਼ਟ ਸ਼ਬਦਾਂ `ਚ ਕਿਹਾ ਕਿ ਜਾਂਚ ਦੇ ਨਾਂ `ਤੇ ਕਿਸੇ ਕੇਂਦਰੀ ਏਜੰਸੀ ਦੇ ਕੰਮਕਾਜ `ਚ ਰੁਕਾਵਟ ਨਹੀਂ ਪਾਈ ਜਾ ਸਕਦੀ। ਕੋਰਟ ਨੇ ਇਸ ਮਾਮਲੇ `ਚ ਸੂਬਾ ਸਰਕਾਰ ਅਤੇ ਹੋਰ ਸਬੰਧਤ ਪੱਖਾਂ ਤੇ ਸਖ਼ਤ ਰੁਖ ਅਪਣਾਉਂਦੇ ਹੋਏ ਜਵਾਬਦੇਹੀ ਤੈਅ ਕਰਨ ਦੇ ਸੰਕੇਤ ਵੀ ਦਿੱਤੇ ਹਨ। ਈ. ਡੀ. ਅਧਿਕਾਰੀਆਂ ਖਿਲਾਫ ਰਾਂਚੀ ਪੁਲਸ ਦੀ ਜਾਂਚ `ਤੇ ਹਾਈ ਕੋਰਟ ਦੀ ਰੋਕ ਇਹ ਮਾਮਲਾ ਉਸ ਘਟਨਾ ਨਾਲ ਜੁੜਿਆ ਹੈ, ਜਿਸ `ਚ ਮਨੀ ਲਾਂਡਰਿੰਗ ਕੇਸ ਦੇ ਇਕ ਮੁਲਜ਼ਮ ਸੰਤੋਸ਼ ਕੁਮਾਰ ਨੇ ਈ. ਡੀ. ਅਧਿਕਾਰੀਆਂ `ਤੇ ਪੁੱਛ-ਗਿੱਛ ਦੌਰਾਨ ਕੁੱਟਮਾਰ ਦਾ ਦੋਸ਼ ਲਾਇਆ ਸੀ । ਸੰਤੋਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ `ਤੇ ਰਾਂਚੀ ਪੁਲਸ ਨੇ ਈ. ਡੀ. ਅਧਿਕਾਰੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਈ. ਡੀ. ਨੇ ਰਾਂਚੀ ਪੁਲਸ ਦੀ ਇਸ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਝਾਰਖੰਡ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
