ਭਾਖੜਾ ਵਿਚ ਛਾਲ ਮਾਰ ਕੇ ਖੁਦਕੁ਼ਸ਼ੀ ਕਰਨ ਵਾਲੀ ਮਹਿਲਾ ਦੀ ਲਾਸ਼ ਮਿਲੀ
- by Jasbeer Singh
- January 17, 2026
ਭਾਖੜਾ ਵਿਚ ਛਾਲ ਮਾਰ ਕੇ ਖੁਦਕੁ਼ਸ਼ੀ ਕਰਨ ਵਾਲੀ ਮਹਿਲਾ ਦੀ ਲਾਸ਼ ਮਿਲੀ ਪਟਿਆਲਾ, 17 ਜਨਵਰੀ 2026 : ਜਿ਼ਲਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਦੀ ਵਸਨੀਕ ਇਕ ਮਹਿਲਾ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਏ ਜਾਣ ਤੋਂ ਬਾਅਦ ਲਾਸ਼ ਬਰਾਮਦ ਹੋਈ ਹੈ। ਕੌਣ ਹੈ ਮਹਿਲਾ ਜਿਸਨੇ ਅਜਿਹਾ ਕਦਮ ਚੁੱਕਿਆ ਰਾਜਪੁਰਾ ਦੀ ਵਸਨੀਕ ਇੱਕ ਔਰਤ ਜਿਸਦੀ ਪਛਾਣ ਅਮਨ ਕੌਰ ਵਜੋਂ ਹੋਈ ਹੈ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ 13 ਜਨਵਰੀ ਤੋਂ ਹੀ ਲਾਪਤਾ ਸੀ ਤੇ ਅੱਜ ਉਸਦੀ ਲਾਸ਼ ਭਾਖੜਾ ਨਹਿਰ ਤੋਂ ਬਰਾਮਦ ਕੀਤੀ ਗਈ, ਜੋ ਕਿ ਹਰਿਆਣਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਾਜਪੁਰਾ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਅਮਨ ਕੌਰ ਵਜੋਂ ਹੋਈ ਹੈ। ਕੀ ਆਖਿਆ ਡੀ. ਐਸ. ਪੀ. ਚੀਮਾ ਨੇ ਮਹਿਲਾ ਦੀ ਲਾਸ਼ ਭਾਖੜਾ ਵਿਚ ਮਿਲਣ ਤੇ ਡੀ. ਐਸ. ਪੀ. ਘਨੌਰ ਹਰਮਨਪ੍ਰੀਤ ਚੀਮਾ ਸਿਵਲ ਹਸਪਤਾਲ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਲਗਭਗ ਅੱਧੇ ਘੰਟੇ ਤੱਕ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਮੌਜੂਦ ਖੇੜੀ ਗੰਡਿਆ ਦੇ ਸਟੇਸ਼ਨ ਹਾਊਸ ਅਫਸਰ ਜੈਦੀਪ ਸ਼ਰਮਾ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਅਤੇ ਭਰੋਸਾ ਦਿੱਤਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਨਿਰਪੱਖ ਜਾਂਚ ਕੀਤੀ ਜਾਵੇਗੀ। ਪਰਿਵਾਰ ਜੋ ਵੀ ਬਿਆਨ ਦੇਵੇਗਾ, ਉਸ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
