post

Admin

(Chief Editor)

ਕੁੱਲ੍ਹੜ ਪੀਜ਼ਾ ਕਪਲ ਦਾ ਫਿਰ ਆਇਆ ਵਿਵਾਦਾਂ ਚ ਜਾਣੋ ਕਿ ਹੈ ਮਾਮਲਾ ....

post-img

ਜਲੰਧਰ :ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਸਰਗਰਮ ਇਹ ਜੋੜਾ ਕਿਸੇ ਨਾ ਕਿਸੇ ਵਿਵਾਦ ਕਾਰਨ ਆਏ ਦਿਨ ਖਬਰਾਂ ਦਾ ਹਿੱਸਾ ਬਣਦਾ ਹੈ।ਬੀਤੇ ਸਾਲ ਇਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਾਂ ਲੋਕ ਇਨ੍ਹਾਂ ਬਾਰੇ ਪੜ੍ਹਨ, ਇਨ੍ਹਾਂ ਦੀ ਸੋਸ਼ਲ ਮੀਡਿਆ ‘ਤੇ ਰੀਲਾਂ ਦੇਖਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਇਕ ਵਾਰ ਫਿਰ ਇਹ ਜੋੜਾ ਵਿਵਾਦਾਂ ਵਿਚ ਹੈ। ਦੇਰ ਰਾਤ ਸਹਿਜ ਅਰੋੜਾ ਦਾ ਆਪਣੇ ਘਰ ਦੇ ਬਾਹਰ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਸਹਿਜ ਅਰੋੜਾ ਦਾ ਆਰੋਪ ਹੈ ਕਿ ਮੁੰਡੇ ਉਨ੍ਹਾਂ ਦੇ ਘਰ ਦੇ ਬਾਹਰ ‘ਟੌਂਚ’ ਮਾਰ ਕੇ ਭੱਜੇ। ਸਹਿਜ ਅਰੋੜਾ ਦੀ ਉਨ੍ਹਾਂ ਮੁੰਡਿਆਂ ਨਾਲ ਘਰ ਦੇ ਬਾਹਰ ਹੀ ਹੱਥੋਪਾਈ ਹੋ ਗਈ । ਝਗੜੇ ਤੋਂ ਬਾਅਦ ਕੁੱਲ੍ਹੜ ਪੀਜ਼ਾ ਵਾਲਿਆਂ ਦੇ ਘਰ ਦੇ ਬਾਹਰ ਭੀੜ ਇਕੱਠੀ ਹੋ ਗਈ। ਮਾਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਸਹਿਜ ਅਰੋੜਾ ਮੁੰਡਿਆਂ ਤੇ ਆਰੋਪ ਲਗਾਉਂਦਾ ਸੁਣਾਈ ਦੇ ਰਿਹਾ ਹੈ।ਦੱਸ ਦਈਏ ਕਿ ਬੀਤੇ ਹਫਤੇ ਕੁੱਲ੍ਹੜ ਪੀਜ਼ਾ ਕਪਿਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੇ ਆਪਣੇ ਬੇਟੇ ਦਾ ਪਹਿਲਾ ਜਨਮਦਿਨ ਮਨਾਇਆ ਹੈ। ਜਨਮਦਿਨ ਉਤੇ ਜੋੜੇ ਨੇ ਲੰਗਰ ਵੀ ਲਗਾਇਆ ਸੀ।

Related Post

Instagram