
ਕੁਲਵੰਤ ਸਿੰਘ ਰਾਉਂਕੇ ਨੇ ਦਿੱਤੀ ਆਪਣੇ ਖਿਲਾਫ ਦੂਜੀ ਵਾਰ ਲਗਾਏ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ
- by Jasbeer Singh
- September 16, 2024

ਕੁਲਵੰਤ ਸਿੰਘ ਰਾਉਂਕੇ ਨੇ ਦਿੱਤੀ ਆਪਣੇ ਖਿਲਾਫ ਦੂਜੀ ਵਾਰ ਲਗਾਏ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਅਸਾਮ : ਭਾਰਤ ਦੇਸ਼ ਦੇ ਅਸਾਮ ਵਿਚ ਬਣੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਦੇ ਤਹਿਤ ਬੰਦ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਕੁਲਵੰਤ ਸਿੰਘ ਰਾਉਂਕੇ ਨੇ ਆਪਣੇ ਖਿਲਾਫ ਦੂਜੀ ਵਾਰ ਲਗਾਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।ਹਾਈਕੋਰਟ ਨੇ ਰਾਉਂਕੇ ਦੀ ਪਟੀਸ਼ਨ ‘ਤੇ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਅਤੇ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਜਾਰੀ ਕੀਤਾ ਹੈ।ਰਾਉਂਕੇ ਨੇ ਪਟੀਸ਼ਨ ਵਿਚ ਆਖਿਆ ਹੈ ਕਿ ਦੂਜੀ ਵਾਰ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਠੋਸ ਆਧਾਰ ਦੇ ਸਿਰਫ਼ ਸਿਆਸੀ ਕਾਰਨਾਂ ਕਰਕੇ ਹੀ ਉਸ ‘ਤੇ ਐਨਐਸਏ ਲਗਾ ਦਿੱਤਾ ਹੈ, ਇਸ ਨੂੰ ਰੱਦ ਕੀਤਾ ਜਾਵੇ। ਦੱਸ ਦੇਈਏ ਕਿ ਕੁਲਵੰਤ ਸਿੰਘ ਰਾਉਂਕੇ ਨੇ ਪਿਛਲੇ ਸਾਲ ਜਦੋਂ ਉਨ੍ਹਾਂ ‘ਤੇ ਮਾਰਚ 2023 ਵਿੱਚ ਐਨਐਸਏ ਲਗਾਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ, ਓਦੋਂ ਵੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਉੱਤੇ ਲਗਾਏ ਗਏ ਐਨਐਸਏ ਨੂੰ ਚੁਣੌਤੀ ਦਿੱਤੀ ਸੀ। ਇਹ ਪਟੀਸ਼ਨ ਫਿਲਹਾਲ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।ਪਿਛਲਾ ਐਨਐਸਏ ਇਸ ਸਾਲ ਮਾਰਚ ਵਿੱਚ ਖ਼ਤਮ ਹੋ ਗਿਆ ਸੀ, ਪਰ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਡੀਐਮ ਰਾਹੀਂ ਹੁਣ ਉਸ ਉੱਤੇ ਇੱਕ ਵਾਰ ਫਿਰ ਐਨ.ਐਸ.ਏ ਲਗਾ ਦਿੱਤਾ ਹੈ। ਰਾਉਂਕੇ ਦਾ ਕਹਿਣਾ ਹੈ ਕਿ ਦੂਜੀ ਵਾਰ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਠੋਸ ਆਧਾਰ ਦੇ ਸਿਰਫ਼ ਸਿਆਸੀ ਕਾਰਨਾਂ ਕਰਕੇ ਹੀ ਉਸ ‘ਤੇ ਐਨਐਸਏ ਲਗਾ ਦਿੱਤਾ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਉਹ ਜੇਲ੍ਹ ਤੋਂ ਬਾਹਰ ਆਵੇ। ਰਾਉਂਕੇ ਦਾ ਕਹਿਣਾ ਹੈ ਕਿ ਮੇਰੇ ‘ਤੇ ਲਗਾਇਆ ਗਿਆ ਪੂਰੀ ਤਰ੍ਹਾਂ ਗਲਤ ਹੈ ਅਤੇ ਇਸ ਨੂੰ ਰੱਦ ਕੀਤਾ ਜਾਵੇ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਸਮੇਤ ਦਲਜੀਤ ਕਲਸੀ ਅਤੇ ਗੁਰਮੀਤ ਸਿੰਘ ਬੁੱਕਣਵਾਲਾ ਦੇ ਵੀ ਦੂਜੀ ਵਾਰ ਉਨ੍ਹਾਂ ‘ਤੇ ਲਗਾਏ ਗਏ ਐੱਨਐੱਸਏ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ।