

ਦਿੜ੍ਹਬਾ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਲੇਦਾਰ ਲੇਬਰ ਯੂਨੀਅਨ ਦੇ ਦਫ਼ਤਰ ਦਿੜ੍ਹਬਾ ਵਿਖੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਗ ਮਾਨ ਦੀ ਅਗਵਾਈ ਹੇਠ ਸਫਲਤਾ ਨਾਲ ਕੰਮ ਕਰ ਰਹੀ ਸਰਕਾਰ ਦੇ ਮੁੱਖ ਮਕਸਦ ਗ਼ਰੀਬ ਅਤੇ ਮਿਹਨਤਕਸ਼ ਲੋਕਾਂ ਲਈ ਵਿਸ਼ੇਸ਼ ਸਹੂਲਤਾਂ ਅਤੇ ਰਿਆਇਤਾਂ ਦੇਣਾ ਹੈ। ਚੀਮਾ ਪੱਲੇਦਾਰ ਲੇਬਰ ਯੂਨੀਅਨ ਵੱਲੋਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਦਿੱਤੇ ਸਮਰਥਨ ਸਮੇਂ ਕੀਤੇ ਸਮਾਗਮ ਵਿੱਚ ਸੰਬੋਧਨ ਕਰ ਰਹੇ ਸੀ। ਇਸ ਮੌਕੇ ਲੇਬਰ ਯੂਨੀਅਨ ਦੇ ਚੀਮਾ ਨੇ ਕਿਹਾ ਕਿ ਉਹ ਖੁਦ ਮਜ਼ਦੂਰ ਵਰਗ ਵਿੱਚੋਂ ਉੱਠ ਕੇ ਵਕੀਲ ਬਣੇ ਅਤੇ ਹੁਣ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ ਮੰਤਰੀ ਹਨ। ਇਸ ਕਰ ਕੇ ਗ਼ਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ। ਇਸ ਕਰ ਕੇ ਉਨ੍ਹਾਂ ਦੇ ਸਰਕਾਰ ਨੇ ਦਿੜ੍ਹਬਾ ਵਿਖੇ ਸਕੂਲ ਆਫ ਐਮੀਨੈਂਸ ਖੋਲਿਆ ਗਿਆ ਹੈ, ਜਿਸ ਵਿੱਚ ਗ਼ਰੀਬ ਬੱਚਿਆਂ ਨੂੰ ਬਿਨਾਂ ਫੀਸ ਦੇ ਉਨ੍ਹਾਂ ਦਾ ਰੁਚੀ ਅਨੁਸਾਰ ਪੜ੍ਹਾਈ ਕਰਵਾਈ ਜਾਵੇਗੀ। ਇਸ ਤੋਂ ਬਾਅਦ ਵਿਦਿਆਰਥੀ ਕੋਈ ਵੀ ਟੈਸਟ ਦੇ ਕੇ ਨੌਕਰੀ ਪ੍ਰਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਚੋਣ ਹੋਣ ਦਾ ਰਹੀ ਹੈ, ਜਿਸ ਵਿੱਚ ਇੱਕ ਪਾਸੇ ਦੇਸ਼ ਨੂੰ ਧਾਰਮਿਕ ਅਤੇ ਫਿਰਕਾਵਾਦੀ ਵਿੱਚ ਵੰਡ ਕੇ ਰਾਜ ਕਰਨ ਵਾਲੀ ਭਾਜਪਾ ਹੈ ਅਤੇ ਦੂਜੇ ਪਾਸੇ ਸੰਵਿਧਾਨ ਅਤੇ ਲੇਕਤੰਤਰ ਨੂੰ ਬਚਾਉਣ ਵਾਲੀ ਆਮ ਆਦਮੀ ਪਾਰਟੀ ਹੈ। ਇਸ ਕਰ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਰਚੇ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਦਾ ਦੇਸ਼ ਵਿੱਚੋਂ ਸਫਾਇਆ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਪੱਲੇਦਾਰ ਯੂਨੀਅਨ ਦੇ ਸਕੱਤਰ ਜਗਦੇਵ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਭਰੋਸਾ ਦਿਵਾਇਆ ਕਿ ਉਹ ਇੱਕ-ਇੱਕ ਵੋਟ ਆਮ ਆਦਮੀ ਪਾਰਟੀ ਨੂੰ ਪਾਉਣਗੇ। ਇਸ ਮੌਕੇ ਪ੍ਰਧਾਨ ਹਾਕਮ ਸਿੰਘ, ਨਰਾਤਾ ਰਾਮ, ਜਗਦੇਵ ਸਿੰਘ, ਸਾਬਕਾ ਟਰੱਕ ਯੂਨੀਅਨ ਪ੍ਰਧਾਨ ਅਜੈ ਸਿੰਗਲਾ ਅਤੇ ਹੋਰ ਹੋਰ ਹਾਜ਼ਰ ਸਨ।