post

Jasbeer Singh

(Chief Editor)

Punjab

ਬਾਬਾ ਬਕਾਲਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦੀ ਮੁਹਿੰਮ ਜਾਰੀ

post-img

ਬਾਬਾ ਬਕਾਲਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦੀ ਮੁਹਿੰਮ ਜਾਰੀ ਬਾਬਾ ਬਕਾਲਾ, 11 ਸਤੰਬਰ : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਅਧਿਕਾਰੀਆਂ ਵਲੋ ਸਬ ਡਿਵੀਜ਼ਨ ਬਾਬਾ ਬਕਾਲਾ ਵਿਚੋਂ ਲੰਘਣ ਵਾਲੀ ਰਾਸ਼ਟਰੀ ਰਾਜ ਮਾਰਗ ਸੜਕਾਂ ਬਣਾਉਣ ਲਈ ਜ਼ਮੀਨ ਐਕਵਾਇਰ ਕਰਨ ਵਾਸਤੇ ਸ਼ੁਰੂ ਕੀਤੀ ਮੁਹਿੰਮ ਲਗਾਤਾਰ ਜਾਰੀ ਹੈ । ਅੱਜ ਸਬ-ਡਿਵੀਜ਼ਨ ਬਾਬਾ ਬਕਾਲਾ ਦੇ ਮਜਿਸਟਰੇਟ ਰਵਿੰਦਰ ਸਿੰਘ ਅਰੋੜਾ ਨੇ ਆਪਣੀ ਟੀਮ ਨਾਲ ਜਲੰਧਰ-ਬਟਾਲਾ ਸੜਕ ਲਈ ਪਿੰਡ ਠੱਠੀਆਂ ਬੇਦਾਦ ਪੁਰ ਵਿਚੋਂ ਕਿਸਾਨਾਂ ਤੋ ਕਬਜ਼ੇ ਪ੍ਰਾਪਤ ਕੀਤੇ। ਇਸ ਮੌਕੇ ਐੱਸ ਡੀ ਐਮ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਪਿੰਡ ਠੱਠੀਆਂ ਬੇਦਾਦ ਪੁਰ ਦੀ ਜ਼ਮੀਨ ਸਬੰਧੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪੈਸੇ ਦੇ ਦਿੱਤੇ ਸਨ ਪਰ ਕਬਜ਼ਾ ਅਜੇ ਨਹੀਂ ਲਿਆ ਗਿਆ ਸੀ ਜੋ ਅੱਜ ਅਮਨ ਅਮਾਨ ਨਾਲ ਕਿਸਾਨਾਂ ਦੇ ਕਬਜ਼ਾ ਦੇ ਦਿੱਤਾ ਹੈ ਅਤੇ ਕੁਝ ਕੁ ਰਕਬੇ ਦੀ ਅਦਾਇਗੀ ਪਰਿਵਾਰਕ ਝਗੜਿਆ ਕਾਰਨ ਨਹੀਂ ਹੋ ਸਕੀ ਸੀ ਉਨ੍ਹਾਂ ਨੂੰ ਵੀ ਦਫ਼ਤਰ ਵਿਚ ਬੁਲਾਕੇ ਉਨ੍ਹਾਂ ਦੇ ਪਰਿਵਾਰਕ ਮਸਲੇ ਹੱਲ ਕਰਕੇ ਅਸਲੀ ਵਾਰਸਾਂ ਨੂੰ ਮੁਆਵਜ਼ੇ ਦੀ ਰਕਮ ਦੇ ਕਿ ਕਬਜ਼ਾ ਪ੍ਰਾਪਤ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੇ ਬਹੁਤ ਸਹਿਯੋਗ ਦਿੱਤਾ ਹੈ ਜਿਸ ਸਬੰਧੀ ਉਹ ਧੰਨਵਾਦੀ ਹਨ।ਇਸ ਮੌਕੇ ਡੀ ਆਰ ਉ ਨਵਕਿਰਨ ਸਿੰਘ, ਡੀ ਐੱਸ ਪੀ ਬਾਬਾ ਬਕਾਲਾ ਸਵਿੰਦਰਪਾਲ ਸਿੰਘ, ਡੀ ਐੱਸ ਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ, ਤਹਿਸੀਲਦਾਰ ਬਾਬਾ ਬਕਾਲਾ ਸੁਖਦੇਵ ਕੁਮਾਰ ਬੰਗੜ, ਥਾਣਾ ਮੁਖੀ ਬਿਆਸ ਹਰਪਾਲ ਸਿੰਘ ਸਮੇਤ ਸਿਵਲ ਅਤੇ ਪੁਲੀਸ ਅਧਿਕਾਰੀ ਮੌਜੂਦ ਸਨ । ਦੂਸਰੇ ਪਾਸੇ ਕਿਸਾਨ ਆਗੂ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇ ਨਾਲ ਜ਼ਮੀਨ ਐਕਵਾਇਰ ਕਰ ਰਹੀ ਹੈ ਜਿਸ ਸਬੰਧੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।ਕੁਝ ਕਿਸਾਨਾਂ ਦੇ ਖਾਤੇ ਵਿਚ ਪ੍ਰਸ਼ਾਸਨ ਨੇ ਪੈਸੇ ਪਾਏ ਸੀ ਪਰ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਨਹੀਂ ਪਾਏ ਇੱਥੇ ਕਿਸਾਨਾਂ ਦੀਆ ਦੇ ਜ਼ਮੀਨਾਂ ਦਾ ਰੇਟ ਦੋ ਕਰੋੜ ਤੋ ਉਪਰ ਚੱਲ ਰਿਹਾ ਹੈ ਪਰ ਸਰਕਾਰ 68 ਲੱਖ ਰੁਪਏ ਦੇ ਹਿਸਾਬ ਨਾਲ ਅਵਾਰਡ ਦੇ ਰਹੀ ਹੈ। ਜਿਨ੍ਹਾਂ ਕਿਸਾਨ ਨੂੰ ਅਵਾਰਡ ਮਨਜ਼ੂਰ ਨਹੀਂ ਹੈ ਉੱਥੇ ਕਬਜ਼ਾ ਨਹੀਂ ਲੈਣ ਦਿੱਤਾ ਜਾਵੇਗਾ।ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਪਹੁੰਚੇ ਹੋਏ ਸਨ ।

Related Post