

ਭਾਰਤ ਵਿੱਚ ਇੱਕ ਬਹੁ-ਪਾਰਟੀ ਸਿਸਟਮ ਹੈ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੋ ਪ੍ਰਮੁੱਖ ਪਾਰਟੀਆਂ ਹਨ। ਇਹ ਦੋਵੇਂ ਪਾਰਟੀਆਂ ਰਾਸ਼ਟਰੀ ਰਾਜਨੀਤੀ ਵਿੱਚ ਹਾਵੀ ਹਨ। 2014 ਤੋਂ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ‘ਤੇ ਸ਼ਾਸਨ ਕਰ ਰਹੀ ਹੈ। 2024 ਦੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ।ਮੋਦੀ ਸਰਕਾਰ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਨਵੇਂ ਸਦਨ ਦਾ ਗਠਨ ਕੀਤਾ ਜਾਣਾ ਹੈ। ਆਮ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਸੰਪਨ ਹੋਣਗੀਆਂ। 18ਵੀਂ ਲੋਕ ਸਭ ਲਈ 543 ਮੈਂਬਰ ਚੁਣੇ ਜਾਣੇ ਹਨ। ਦੇਸ਼ ਵਿੱਚ 7 ਗੇੜਾਂ ‘ਚ ਵੋਟਾਂ ਪੈਣਗੀਆਂ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।ਦੇਸ਼ ਦੇ 140 ਕਰੋੜ ਲੋਕ ਵੋਟ ਦਾ ਇਸਤੇਮਾਲ ਕਰ ਸਕਣਗੇ। ਇਸਦੇ ਨਾਲ ਹੀ ਆਂਧਰਾ ਪ੍ਰਦੇਸ਼, ਅਰੁਨਾਚਲ ਪ੍ਰਦੇਸ਼, ਓਡੀਸ਼ਾ, ਸਿੱਕਮ ਦੀਆਂ ਵਿਧਾਨ ਸਭਾ ਲਈ ਵੀ ਵੋਟਾਂ ਪੈਣਗੀਆਂ ਅਤੇ 35 ਵਿਧਾਨ ਸਭਾ ਖੇਤਰਾਂ ‘ਚ ਜ਼ਿਮਨੀ ਚੋਣ ਹੋਵੇਗੀ।