

ਮੋਗਾ ਵਿਖੇ ਪ੍ਰੇਮੀ ਜੋੜੇ ਨੇ ਆਤਮ-ਹੱਤਿਆ ਕਰਕੇ ਕੀਤੀ ਜੀਵਨ ਲੀਲਾ ਸਮਾਪਤ ਮੋਗਾ, 26 ਜੁਲਾਈ 2025 : ਪੰਜਾਬ ਦੇ ਸ਼ਹਿਰ ਮੋਗਾ ਦੇ ਪਿੰਡ ਚੜਿੱਕ ਵਿਚ ਦੋ ਜਣਿਆਂ ਵਲੋਂ ਖੁਦਕੁਸ਼ੀ ਦਾ ਰਾਹ ਅਪਣਾਉਂਦਿਆਂ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ।ਜਿਨ੍ਹਾਂ ਵਿਅਕਤੀਆਂ ਵਲੋਂ ਉਕਤ ਕਾਰੇ ਨੂੰ ਅੰਜਾਮ ਦਿੱਤਾ ਗਿਆ ਹੈ ਵਿਚ ਇਕ ਨੌਜਵਾਨ ਤੇ ਦੂਸਰੀ ਮਹਿਲਾ ਹੈ। ਜਿਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ ਜੋ ਕਿ ਚੜਿੱਕ ਪਿੰਡ ਦਾ ਨਿਵਾਸੀ ਸੀ ਅਤੇ ਦਰਜੀ ਦਾ ਕੰਮ ਕਰਦਾ ਸੀ। ਨੌਜਵਾਨ ਕੁਆਰਾ ਤੇ ਔਰਤ ਸੀ ਵਿਆਹੀ ਮੋਗਾ ਦੇ ਪਿੰਡ ਚੜਿੱਕ ਵਿਚ ਜਿਸ ਪ੍ਰੇਮੀ ਜੋੜੇ ਵਲੋਂ ਆਤਮ-ਹੱਤਿਆ ਦਾ ਰਾਹ ਅਖਤਿਆਰ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ ਵਿਚੋਂ ਨੌਜਵਾਨ ਜਸਵਿੰਦਰ ਸਿੰਘ ਕੁਆਰਾ ਸੀ ਜਦੋਂ ਕਿ ਮਹਿਲਾ ਵਿਆਹੀ ਹੋਈ ਸੀ ਤੇ ਚੜਿੱਕ ਪਿੰਡ ਵਿਚ ਕੁੱਝ ਸਾਲ ਪਹਿਲਾਂ ਹੀ ਵਿਆਹ ਕੇ ਆਈ ਸੀ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।