go to login
post

Jasbeer Singh

(Chief Editor)

Latest update

ਲੁਧਿਆਣਾ ਪੁਲਸ ਸਪਾ ਸੈਂਟਰਾਂ ਦੀ ਗੈਰ ਕਾਨੂੰਨੀ ਕਾਰਵਾਈਆਂ ਤਹਿਤ ਕੀਤੇ ਤਿੰਨ ਵੱਖ ਵੱਖ ਕੇਸ ਦਰਜ

post-img

ਲੁਧਿਆਣਾ ਪੁਲਸ ਸਪਾ ਸੈਂਟਰਾਂ ਦੀ ਗੈਰ ਕਾਨੂੰਨੀ ਕਾਰਵਾਈਆਂ ਤਹਿਤ ਕੀਤੇ ਤਿੰਨ ਵੱਖ ਵੱਖ ਕੇਸ ਦਰਜ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਦੇ ਆਦੇਸ਼ਾਂ ’ਤੇ ਲੁਧਿਆਣਾ ਦੇ ਡਵੀਜ਼ਨ ਨੰਬਰ 7 ਦੀ ਪੁਲਸ ਨੇ ਕਾਰਵਾਈ ਕਰਦਿਆਂ ਇਲਾਕੇ ਵਿੱਚ ਪੈਂਦੇ ਰੈਡ ਕੋਰਲ ਸਪਾ ਸੈਂਟਰ, ਕੁਆਲਿਟੀ ਸਪਾ ਸੈਂਟਰ ਅਤੇ ਮੈਦਾਨਤਾਂ ਸਪਾ ਸੈਂਟਰ ਤੇ ਰੇਡ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਬੀਐਨਐਸ ਦੀ ਧਾਰਾ 223 ਦੇ ਤਹਿਤ ਵੱਖ-ਵੱਖ ਤਿੰਨ ਮੁਕੱਦਮੇ ਦਰਜ ਕਰ ਲਏ ਹਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪਾ ਸੈਂਟਰਾਂ ਦੇ ਮਾਲਕਾਂ ਤੇ ਮੈਨੇਜਰਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਪੁਲਸ ਦੇ ਮੁਤਾਬਕ ਨਾਮਜਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੈਡ ਕੋਰਲ ਸਪਾ ਸੈਂਟਰ ਦੇ ਮਾਲਕ ਸੋਨੀ, ਮੈਨੇਜਰ ਗੋਪਾਲ, ਕੁਆਲਿਟੀ ਸਪਾ ਸੈਂਟਰ ਦੇ ਮਾਲਕ ਗੌਰਵ ਕੁਮਾਰ, ਮੈਨੇਜਰ ਰਵੀ ਕੁਮਾਰ ਅਤੇ ਮੈਦਾਨਤਾ ਸਪਾ ਸੈਂਟਰ ਦੇ ਮਾਲਕ ਦਿੱਲੀ ਦੇ ਵਾਸੀ ਪਿੰਕੀ ਅਤੇ ਚੰਡੀਗੜ੍ਹ ਰੋਡ ਦੇ 32 ਸੈਕਟਰ ਦੇ ਵਾਸੀ ਮੈਨੇਜਰ ਮਨੋਜ ਕੁਮਾਰ ਵਜੋਂ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਨਜਾਇਜ਼ ਕਾਰਵਾਈਆਂ ਕਰਨ ਵਾਲੇ ਸਪਾ ਸੈਂਟਰਾਂ ਦੇ ਖਿਲਾਫ਼ ਸ਼ੁਰੂ ਕੀਤੀ ਗਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ । ਦੱਸਣਯੋਗ ਹੈ ਕਿ ਸ਼ਹਿਰ ਦੇ ਸਪਾ ਸੈਂਟਰਾਂ ਦੇ ਅੰਦਰ ਲੜਕੇ ਲੜਕੀਆਂ ਦੀ ਨਜਾਇਜ਼ ਐਂਟਰੀ ’ਤੇ ਲੁਧਿਆਣਾ ਪੁਲਿਸ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਸਪਾ ਸੈਂਟਰਾਂ ਦੀ ਆੜ ਵਿੱਚ ਲੜਕੇ ਲੜਕੀਆਂ ਨੂੰ ਨਜਾਇਜ਼ ਤੌਰ ’ਤੇ ਐਂਟਰੀ ਦੇ ਕੇ ਨਜਾਇਜ਼ ਧੰਦਾ ਕਰਵਾਇਆ ਜਾ ਰਿਹਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਅਜਿਹਾ ਕਰ ਕੇ ਸਿੱਧੇ ਤੌਰ ’ਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ।

Related Post