post

Jasbeer Singh

(Chief Editor)

Punjab

ਮਾਛੀਵਾੜਾ ਪੁਲਸ ਔਰਤ ਸਮੇਤ 2 ਟਰੈਵਲ ਏਜੰਟ ਫੜੇ, ਲੱਖਾਂ ਰੁਪਏ ਦੀ ਠੱਗੀ ਦਾ ਦੋਸ਼

post-img

ਮਾਛੀਵਾੜਾ ਪੁਲਸ ਔਰਤ ਸਮੇਤ 2 ਟਰੈਵਲ ਏਜੰਟ ਫੜੇ, ਲੱਖਾਂ ਰੁਪਏ ਦੀ ਠੱਗੀ ਦਾ ਦੋਸ਼ ਮਾਛੀਵਾੜਾ : ਪੰਜਾਬ ਦੇ ਸ਼ਹਿਰ ਮਾਛੀਵਾੜਾ ਦੀ ਪੁਲਸ ਵਲੋਂ ਵਿਦੇਸ਼ ਭੇਜਣ ਦੇ ਨਾਮ ’ਤੇ 2 ਵੱਖ-ਵੱਖ ਮਾਮਲਿਆਂ ਵਿਚ ਗੁਰਜੀਤ ਸਿੰਘ ਵਾਸੀ ਸ਼ੇਰਪੁਰ ਬਸਤੀ ਅਤੇ ਮਹਿਲਾ ਸਤਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਟ੍ਰੈਵਲ ਏਜੰਟ ਨੇ ਰਤਨ ਕੁਮਾਰ ਨਾਮ ਦੇ ਨੌਜਵਾਨ ਤੋਂ ਵਿਦੇਸ਼ ਅਮਰੀਕਾ ਭੇਜਣ ਲਈ ਲੱਖਾਂ ਰੁਪਏ ਲਏ। ਇਹ ਟ੍ਰੈਵਲ ਏਜੰਟ ਨੇ ਰਤਨ ਕੁਮਾਰ ਨੂੰ ਦੁਬਈ ਭੇਜ ਦਿੱਤਾ ਜਿੱਥੋਂ ਉਹ ਅੱਗੇ ਅਮਰੀਕਾ ਨਾ ਜਾ ਸਕਿਆ ਜਿਸ ਕਾਰਨ ਉਸਨੇ ਵਾਪਸ ਆ ਕੇ ਗੁਰਜੀਤ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਵਲੋਂ ਇਸ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ ਪਰ ਇਹ ਉਸ ਦਿਨ ਤੋਂ ਭਗੌਡ਼ਾ ਸੀ।ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ’ਤੇ ਲਿਆਂਦਾ ਗਿਆ ਹੈ। ਗੁਰਜੀਤ ਸਿੰਘ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਟ੍ਰੈਵਲ ਏਜੰਟ ਬਣ ਕੇ ਲੋਕਾਂ ਨਾਲ ਧੋਖਾਧਡ਼ੀ ਕਰਨ ਦੇ ਮਾਮਲੇ ਦਰਜ ਹਨ। ਦੂਸਰੇ ਮਾਮਲੇ ਵਿਚ ਮਾਛੀਵਾਡ਼ਾ ਪੁਲਸ ਨੇ ਸਤਿੰਦਰ ਕੌਰ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੈ ਜਿਸ ਖਿਲਾਫ਼ ਮਾਛੀਵਾਡ਼ਾ ਥਾਣਾ ਵਿਚ 14 ਵਿਅਕਤੀਆਂ ਨੇ ਕੈਨੇਡਾ ਭੇਜਣ ਦੇ ਨਾਮ ’ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਸਬੰਧੀ ਸਤਿੰਦਰ ਕੌਰ ਤੇ ਉਸਦੇ ਪਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ ਜੋ ਫ਼ਰਾਰ ਚੱਲੇ ਆ ਰਹੇ ਸਨ। ਜਲੰਧਰ ਪੁਲਸ ਵਲੋਂ ਇੱਕ ਹੋਰ ਧੋਖਾਧਡ਼ੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੋਇਆ ਸੀ ਅਤੇ ਮਾਛੀਵਾਡ਼ਾ ਪੁਲਸ ਵਲੋਂ ਉਸ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੈ। ਦੋਵਾਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Related Post