
ਚੇਅਰਮੈਨ ਦੇ ਸਕੱਤਰ ਨਾਲ ਮਿਲ ਕੇ ਹਰਿਆਣਾ ਨੂੰ ਪਾਣੀ ਛੱਡਣ ਤੇ ਬਣਾਇਆ ਬੰਧਕ
- by Jasbeer Singh
- May 8, 2025

ਚੇਅਰਮੈਨ ਦੇ ਸਕੱਤਰ ਨਾਲ ਮਿਲ ਕੇ ਹਰਿਆਣਾ ਨੂੰ ਪਾਣੀ ਛੱਡਣ ਤੇ ਬਣਾਇਆ ਬੰਧਕ ਨੰਗਲ, 8 ਮਈ 2025 : ਪੰਜਾਬ ਦਾ ਪਾਣੀ ਹਰਿਆਣਾ ਨੂੰ ਦਿੱਤੇ ਜਾਣ ਦੇ ਮੱਦੇਨਜ਼ਰ ਭਾਖੜਾ ਬਿਆਸ ਮੈਨੇਜਮੈਂਟ (ਬੀ ਬੀ ਐਮ ਬੀ.) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਵੱਲੋਂ ਬੀ. ਬੀ. ਐਮ. ਬੀ. ਦੇ ਸਕੱਤਰ ਨਾਲ ਮਿਲ ਕੇ ਜੋ ਹਰਿਆਣਾ ਲਈ ਪਾਣੀ ਛੱਡਣ ਦੀ ਕੋਸਿ਼ਸ਼ ਕੀਤੀ ਗਈ ਹੈ ਦੇ ਮੱਦੇਨਜ਼ਰ ਉਹਨਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਬੰਧਕ ਬਣਾਏ ਜਾਣ ਦੀ ਘਟਨਾ ਦੀ ਪੁਸ਼ਟੀ ਕਰਦਿਆਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਸ ਗੱਲ ਦੀ ਜਿਥੇ ਪੁਸ਼ਟੀ ਕੀਤੀ, ਉਥੇ ਮੰਗ ਕੀਤੀ ਕਿ ਚੇਅਰਮੈਨ ਦੇ ਖਿਲਾਫ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਵੇ। ਦੱਸਣਯੋਗ ਹੈ ਕਿ ਕੇਂਦਰ ਵਲੋਂ ਬੀ. ਬੀ. ਐਮ. ਬੀ. ਰਾਹੀਂ ਲਗਾਤਾਰ ਪੰਜਾਬ ਦੇ ਪਾਣੀਆਂ ਨੂੰ ਹਰਿਆਣਾ ਨੂੰ ਦੇਣ ਲਈ ਪੂਰੀ ਚਾਰਾਜੋਈ ਕੀਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਵਲੋਂ ਲਗਾਤਾਰ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਜਾਰੀ ਹੈ, ਜਿਸ ਸਭ ਦੇ ਚਲਦਿਆਂ ਪਾਣੀਆਂ ਦਾ ਵਿਵਾਦ ਜਿਥੇ ਰਾਜਨੀਤਕ ਰੂਪ ਧਾਰਦਾ ਜਾ ਰਿਹਾ ਹੈ, ਉਥੇ ਕਾਨੂੰਨੀ ਰੂਪ ਲੈ ਕੇ ਹਰਿਆਣਾ ਨੂੰ ਪਾਣੀ ਦੇਣ ਵੱਲ ਜਿ਼ਆਦਾ ਹੋਕਾ ਭਰਦਾ ਜਾ ਰਿਹਾ ਹੈ।