ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ 'ਚ ਮਹਿੰਦਰ ਭਗਤ 20778 ਵੋਟਾਂ ਨਾਲ ਅੱਗੇ, ਪੜ੍ਹੋ ਹਰ ਵੱਡੀ ਅਪਡੇਟ
- by Admin
- July 13, 2024
ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ ਚ ਮਹਿੰਦਰ ਭਗਤ 20778 ਵੋਟਾਂ ਨਾਲ ਅੱਗੇ, ਪੜ੍ਹੋ ਹਰ ਵੱਡੀ ਅਪਡੇਟ ਜਲੰਧਰ : ਪੰਜਾਬ ਦੀ ਮੌਜੂਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਵਿਚਾਲੇ ਵੱਕਾਰ ਦਾ ਸਵਾਲ ਬਣ ਚੁੱਕੀ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਕਾਲਜ ਵਿਚ ਬਣੇ ਗਿਣਤੀ ਕੇਂਦਰ ਵਿਚ ਵੋਟਾਂ ਦੀ ਗਿਣਤੀ ਹੋ ਰਹੀ ਹੈ। ਜਲੰਧਰ ਪੱਛਮੀ ਹਲਕੇ ਲਈ ਪੋਸਟਲ ਬੈਲਟ ਦੀ ਗਿਣਤੀ ਜਾਰੀ ਹੈ ਤੇ ਇਸ ਦੇ ਨਾਲ ਹੀ ਈ ਵੀ ਐਮ ਰਾਹੀਂ ਵੋਟਾਂ ਦੀ ਗਿਣਤੀ ਵੀ ਜਾਰੀ ਹੈ। ਕੁੱਲ 14 ਟੇਬਲਾਂ ਉੱਪਰ ਗਿਣਤੀ ਹੋ ਰਹੀ ਹੈ ਤੇ 13 ਰਾਊਂਡ ਵਿੱਚ ਗਿਣਤੀ ਹੋਵੇਗੀ।
