post

Jasbeer Singh

(Chief Editor)

ਮਲੇਸ਼ੀਆ: ਟ੍ਰੇਨਿੰਗ ਦੌਰਾਨ ਦੋ ਫ਼ੌਜੀ ਹੈਲੀਕਾਪਟਰ ਆਪਸ ’ਚ ਟਕਰਾਏ, 10 ਮੌਤਾਂ

post-img

ਮਲੇਸ਼ੀਆ ਦੀ ਜਲ ਸੈਨਾ ਨੇ ਦੱਸਿਆ ਕਿ ਅੱਜ ਸਿਖਲਾਈ ਸੈਸ਼ਨ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ’ਚ ਟਕਰਾਅ ਕੇ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ਉਨ੍ਹਾਂ ’ਚ ਸਵਾਰ ਸਾਰੇ 10 ਵਿਅਕਤੀਆਂ ਦੀ ਮੌਤ ਹੋ ਗਈ। ਜਲ ਸੈਨਾ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਹੈਲੀਕਾਪਟਰ ਉੱਤਰੀ ਪੇਰਾਕ ਰਾਜ ਵਿੱਚ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਤਿਆਰੀ ਵਿੱਚ ਨੇਵੀ ਬੇਸ ਵਿੱਚ ਸਿਖਲਾਈ ਵਿੱਚ ਹਿੱਸਾ ਲੈ ਰਹੇ ਸਨ। ਅਗਲੇ ਮਹੀਨੇ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਹੈ।

Related Post