ਸੜਕ ਹਾਦਸੇ ਵਿਚ ਦੋ ਜਣਿਆਂ ਦੀ ਹੋਈ ਮੌਤ ਹਰਿਆਣਾ, 27 ਜਨਵਰੀ 2026 : ਹਰਿਆਣਾ ਸੂਬੇ ਦੇ ਸ਼ਹਿਰ ਕੈਥਲ ਵਿਖੇ ਨਿਕਲ ਰਹੀ ਪ੍ਰਭਾਤ ਫੇਰੀ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਦੋ ਜਣੀਆਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕੌਣ ਹਨ ਦੋਵੇਂ ਜਣੀਆਂ ਜੋ ਹਾਦਸੇ ਵਿਚ ਮੌਤ ਦੇ ਘਾਟ ਉਤਰ ਗਈਆਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੈਥਲ ਵਿੱਚ ਜੋ ਪ੍ਰਭਾਤ ਫੇਰੀ ਮੌਕੇ ਜਾ ਰਹੀ ਸੰਗਤ ਵਿਚੋਂ ਇਕ ਲੜਕੀ ਤੇ ਇਕ ਮਹਿਲਾ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ ਤੇ ਮੌਤ ਦੇ ਘਾਟ ਉਤਾਰ ਦਿੱਤਾ ਵਿਚ ਮ੍ਰਿਤਕਾਂ ਦੀ ਪਛਾਣ ਪ੍ਰਿਯੰਕਾ (26) ਅਤੇ ਦਰਸ਼ਨਾ ਦੇਵੀ (62) ਵਜੋਂ ਹੋਈ ਹੈ।ਉਕਤ ਸੜਕੀ ਹਾਦਸੇ ਵਿਚ ਜਿਥੇ ਦੋ ਜਣੀਆਂ ਮੌਤ ਦੇ ਘਾਟ ਉਤਰ ਗਈਆਂ ਉਥੇ ਦੂਸਰੇ ਪਾਸੇ 20 ਲੋਕ ਜ਼ਖ਼ਮੀ ਹੋ ਗਏ। ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ ਕਾਰ ਰਾਹੀਂ ਕੁਚਲੀਆਂ ਗਈਆਂ ਦੋਵੇਂ ਜਣੀਆਂ ਅਤੇ ਹੋਰ ਸਾਧ ਸੰਗਤ ਨਾਲ ਵਾਪਰੇ ਇਸੇ ਹਾਦਸੇ ਦਾ ਪ੍ਰਤੱਖਦਰਸ਼ੀਆਂ ਮੁਤਾਬਕ ਪ੍ਰਭਾਤਫੇਰੀ ਵਿੱਚ 150-200 ਲੋਕ ਪੈਦਲ ਜਾ ਰਹੇ ਸਨ ਤੇ ਕੁਝ ਔਰਤਾਂ ਵੱਖਰੇ ਤੌਰ `ਤੇ ਪੈਦਲ ਜਾ ਰਹੀਆਂ ਸਨ ਕਿ ਅਚਾਨਕ ਇੱਕ ਆਲਟੋ ਕਾਰ ਨੇ ਸੰਗਤ ਨੂੰ ਕੁਚਲ ਦਿੱਤਾ, ਜਿਸ ਨਾਲ 20-25 ਲੋਕ ਜ਼ਖ਼ਮੀ ਹੋ ਗਏ ਤੇ 2 ਲੋਕਾਂ ਦੀ ਮੌਤ ਹੋ ਗਈ । ਜ਼ਖ਼ਮੀਆਂ ਨੂੰ ਪੁਲਸ ਨੇ ਮੌਕੇ ਤੇ ਪਹੁੰਚ ਕਰਵਾਇਆ ਹਸਪਤਾਲ ਦਾਖਲ ਘਟਨਾ ਦੀ ਜਾਣਕਾਰੀ ਜਦੋਂ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਮੌਕੇ `ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਕੈਥਲ, ਢਾਂਡ ਅਤੇ ਕੁਰੂਕਸ਼ੇਤਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ । ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਦੀ ਇੱਕ ਟੀਮ ਜ਼ਖ਼ਮੀਆਂ ਦਾ ਇਲਾਜ ਕਰ ਰਹੀ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਦੋਸ਼ੀ ਕਾਰ ਚਾਲਕ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ, ਅਤੇ ਉਸ ਦੀ ਗੱਡੀ ਵਿੱਚੋਂ ਨਸ਼ੀਲੇ ਪਦਾਰਥਾਂ ਦਾ ਸਮਾਨ ਬਰਾਮਦ ਕੀਤਾ ਗਿਆ ਹੈ।
