post

Jasbeer Singh

(Chief Editor)

Punjab

ਮਾਨ ਨੇ ਪੰਜਾਬ ਤੋਂ ਬਾਹਰਲੇ ਲੋਕਾ ਨੂੰ ਬੋਰਡਾਂ ਕਾਰਪੋਰੇਸ਼ਨ ਦੇ ਚੇਅਰਮੈਨ ਲਗਾਕੇ ਪੰਜਾਬ ਨਾਲ ਬੇਵਫਾਈ ਕੀਤੀ - ਬਾਸਰਕੇ

post-img

ਮਾਨ ਨੇ ਪੰਜਾਬ ਤੋਂ ਬਾਹਰਲੇ ਲੋਕਾ ਨੂੰ ਬੋਰਡਾਂ ਕਾਰਪੋਰੇਸ਼ਨ ਦੇ ਚੇਅਰਮੈਨ ਲਗਾਕੇ ਪੰਜਾਬ ਨਾਲ ਬੇਵਫਾਈ ਕੀਤੀ - ਬਾਸਰਕੇ ਅੰਮ੍ਰਿਤਸਰ 21 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅੱਗੇ ਗੋਡੇ ਟੇਕ ਕੇ ਪੰਜਾਬ ਤੇ ਬਾਹਰਲੇ ਲੋਕਾਂ ਨੂੰ ਬੋਰਡਾਂ ਅਤੇ ਕਾਰਪੋਰੇਸ਼ਨ ਦਾ ਚੇਅਰਮੈਨ ਲਗਾ ਕੇ ਪੰਜਾਬ ਦੇ ਵਾਲੰਟੀਅਰਾਂ ਨਾਲ ਧੋਖਾ ਕੀਤਾ ਹੈ ਉਥੇ ਪੰਜਾਬ ਨਾਲ ਵੀ ਬੇਵਫਾਈ ਕੀਤੀ ਹੈ ਇਹ ਸ਼ਬਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਭਾਜਪਾ ਆਗੂ ਅਵਤਾਰ ਸਿੰਘ ਛੀਨਾਂ ਦੇ ਗ੍ਰਿਹ ਵਿਖੇ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤੇ ਉਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਯ.ਪੀ ਅਤੇ ਦੀਪਕ ਚੌਹਾਨ ਨੂੰ ਪੰਜਾਬ ਦੇ ਵੱਡੇ ਉਦਯੋਗਿਕ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਜੋ ਕੇ ਪੰਜਾਬ ਤੋ ਬਾਹਰਲੇ ਲੋਕ ਹਨ ਜਿਨਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀ ਹੈ ਪਰ ਪਹਿਲਾਂ ਵੀ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਵੱਡੀਆ ਵੱਡੀਆ ਪੋਸਟਾ ਦੇ ਕੇ ਨਿਵਾਜਿਆ ਗਿਆ ਸੀ ਤੇ ਪੰਜਾਬ ਦੇ ਖਜ਼ਾਨੇ ਨੂੰ ਵੱਡੀ ਪੱਧਰ ਤੋ ਲੁਟਿਆ ਜਾ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਗੂੜੀ ਨੀਂਦ ਸੌਂ ਰਹੇ ਹਨ ।ਬਾਸਰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਦੋ ਸਤਾ ਵਿਚ ਨਹੀ ਸੀ ਤਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਦੇ ਹਿੱਤਾਂ ਲਈ ਵੱਡੀਆ ਵੱਡੀਆ ਗੱਲਾਂ ਕਰਦੀ ਸੀ ਕੇ ਪੰਜਾਬ ਵਿੱਚ ਵੱਡੇ ਪੱਧਰ ਤੇ ਬਦਲਾਅ ਲਿਆਵਾਂਗੇ ਕੇ ਪੰਜਾਬ ਵਿਚ ਕੁਰਪੱਸ਼ਨ ਨਾਂਮ ਦੀ ਕੋਈ ਚੀਜ ਨਹੀ ਰਹੇਗੀ, ਬੇਰੁਜ਼ਗਾਰੀ ਪੂਰੀ ਤਰਾਂ ਖਤਮ ਕਰ ਦਿਅਗੇ ,ਅਤੇ ਪੰਜਾਬ ਦੇ ਨੋਜਵਾਨ ਬਾਹਰਲੇ ਦੇਸ਼ਾ ਵਿਚ ਨਹੀ ਜਾਣਗੇ ਜਿਹੜੇ ਗਏ ਹਨ ਉਹ ਵੀ ਵਾਪਸ ਆ ਜਾਣਗੇ ਅਤੇ ਬਾਹਰਲੇ ਮੁਲਕਾ ਤੋ ਅੰਗਰੇਜ ਲੋਕ ਪੰਜਾਬ ਆ ਕੇ ਵਸਣਗੇ ਬਾਸਰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਦੋ ਸਤਾ ਵਿਚ ਆ ਗਈ ਤਾਂ ਰੇਤ ਮਾਫੀਆ, ਸ਼ਰਾਬ ਮਾਫੀਆ, ਜਮੀਨ ਮਾਫੀਆ ਟਰਾਂਸਪੋਰਟ ਮਾਫੀਆ,ਨਸ਼ੇ, ਗੈਗਸਟਰਵਾਦ ਪਹਿਲਾ ਨਾਲੋ ਵੀ ਵਧ ਗਿਆ ਹੈ ਉਨਾਂ ਕਿਹਾ ਕਿ ਹਾਥੀ ਦੇ ਦੰਦ ਖਾਨ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਹੁੰਦੇ ਹਨ ਇਹ ਕਹਾਵਤ ਆਮ ਆਦਮੀ ਪਾਰਟੀ ਉਪਰ ਪੂਰੀ ਤਰਾਂ ਟੁਕੜੀ ਹੈ ਇਸ ਮੌਕੇ ਬਾਸਰਕੇ ਦੇ ਨਾਲ ਪ੍ਰਿਥੀਪਾਲ ਸਿੰਘ ਲਾਲੀ,ਅਵਤਾਰ ਸਿੰਘ ਛੀਨਾਂ, ਸੁਖਵਿੰਦਰ ਸਿੰਘ ਖਾਲਸਾ ਕਾਲਜ ਵਾਲੇ,ਕਰਮਜੀਤ ਸਿੰਘ ਬਾਸਰਕੇ ,ਅਸ਼ੋਕ ਸ਼ਰਮਾ, ਬਾਊ ਰਤਨ ਚੰਦ ,ਡੀ.ਪੀ.ਧਵਨ ਆਦਿ ਹਾਜ਼ਰ ਹਨ

Related Post