ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮਾਲੇਰਕੋਟਲਾ ਵਿਖੇ ਮਨਪ੍ਰੀਤ ਕੌਰ ਨੂੰ ਅਬਜ਼ਰਵਰ ਨਿਯੁਕਤ
- by Jasbeer Singh
- December 3, 2025
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮਾਲੇਰਕੋਟਲਾ ਵਿਖੇ ਮਨਪ੍ਰੀਤ ਕੌਰ ਨੂੰ ਅਬਜ਼ਰਵਰ ਨਿਯੁਕਤ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਮਲੇਰਕੋਟਲਾ 03 ਦਸੰਬਰ 2025 : 14 ਦਸੰਬਰ 2025 ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮਨਪ੍ਰੀਤ ਕੌਰ ਪੀ.ਸੀ.ਐਸ. ਨੂੰ ਅਬਜ਼ਰਵਰ ਲਾਇਆ ਗਿਆ ਹੈ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ 'ਤੇ ਸਖ਼ਤ ਨਜ਼ਰ ਰੱਖੀ ਜਾ ਸਕੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਮੁਕੰਮਲ ਹੋ ਸਕੇ । ਅਬਜ਼ਰਵਰ ਮਨਪ੍ਰੀਤ ਕੌਰ ਨੇ ਚੋਣ ਪ੍ਰਕਿਰਿਆ ਹਰ ਹਾਲ 'ਚ ਸ਼ਾਂਤੀਪੂਰਣ ਢੰਗ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ। ਅਬਜ਼ਵਰ ਨੇ ਕਿਹਾ ਕਿ ਇਸ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਸ਼ਾਂਤੀਪੂਰਣ ਮਾਹੌਲ 'ਚ ਮੁਕੰਮਲ ਕਰਨੀ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ । ਉਨ੍ਹਾਂ ਕਿਹਾ ਕਿ ਜੇਕਰ ਕੋਈ ਵੋਟਰ ਜਾਂ ਉਮੀਦਵਾਰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਸੁਝਾਓ ਸਾਂਝਾ ਕਰਨ ਸਮੇਤ ਕਿਸੇ ਕਿਸਮ ਦਾ ਕੋਈ ਵਿਚਾਰ ਕਰਨਾ ਚਾਹੁੰਦੇ ਹਨ ਤਾਂ ਉਹ ਮੇਰੇ ਮੋਬਾਇਲ ਨੰਬਰ 98883-71178 ਜਾਂ ਤਾਲਮੇਲ ਅਫ਼ਸਰ ਐਕਸ਼ੀਅਨ ਪੀ. ਡਬਲਿਊ. ਡੀ. (ਬੀ ਐਡ ਆਰ) ਇੰਜ. ਪਰਨੀਤ ਕੌਰ 99884-52421 ਤੇ ਸੰਪਰਕ ਕਰ ਸਕਦੇ ਹਨ । ਇਸ ਤੋਂ ਇਲਾਵਾ ਕੈਂਪ ਆਫ਼ਿਸ ਜੋ ਕਿ ਅਰਿਹੰਤ ਮਿਲ ਦੇ ਗੈਸਟ ਹਾਊਂਸ ਵਿਖੇ ਸਥਾਪਿਤ ਕੀਤਾ ਗਿਆ ਉੱਥੇ ਉਨ੍ਹਾਂ ਨੂੰ ਸਵੇਰ 11.30 ਤੋਂ ਦੁਪਹਿਰ 01 ਵਜੇ ਤੱਕ ਮਿਲ ਸਕਦੇ ਹਨ
