ਕਈ ਕੰਪਨੀਆਂ ਕਰ ਰਹੀਆਂ ਹਨ ਪੰਜਾਬ `ਚ ਕਰੋੜਾਂ ਦਾ ਨਿਵੇਸ਼ : ਸੰਜੀਵ ਅਰੋੜਾ
- by Jasbeer Singh
- December 27, 2025
ਕਈ ਕੰਪਨੀਆਂ ਕਰ ਰਹੀਆਂ ਹਨ ਪੰਜਾਬ `ਚ ਕਰੋੜਾਂ ਦਾ ਨਿਵੇਸ਼ : ਸੰਜੀਵ ਅਰੋੜਾ ਚੰਡੀਗੜ੍ਹ, 27 ਦਸੰਬਰ 2025 : ਉਦਯੋਗ, ਵਣਜ ਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਐੱਮ. ਐੱਸ. ਐੱਮ. ਈ. (ਲਘੂ, ਛੋਟੇ ਤੇ ਦਰਮਿਆਨੇ ਉੱਦਮਾਂ) ਸੈਕਟਰ `ਤੇ ਕੇਂਦ੍ਰਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਦਰਸ਼ੀ ਅਤੇ ਸੁਖਾਵਾਂ ਵਾਤਾਵਰਣ ਸਿਰਜਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸਹਾਇਕ, ਦ੍ਰਿੜ੍ਹ ਕਿਹੜੀ ਕੰਪਨੀ ਵਲੋਂ ਕੀਤਾ ਜਾ ਰਿਹੈ ਕਿੰਨੇ ਕਰੋੜ ਦਾ ਨਿਵੇਸ਼ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਕੰਪਨੀਆਂ ਨੇ ਆਟੋ ਕੰਪੋਨੈਂਟਸ, ਲੌਜਿਸਟਿਕਸ ਤੇ ਵੇਅਰਹਾਊਸਿੰਗ, ਕੋਲਡ ਚੇਨ ਤੇ ਖੇਤੀਬਾੜੀ-ਬੁਨਿਆਦੀ ਢਾਂਚਾ ਤੇ ਨਵਿਆਉਣਯੋਗ ਊਰਜਾ ਨਿਰਮਾਣ ਵਰਗੇ ਮੁੱਖ ਖੇਤਰਾਂ `ਚ 400 ਕਰੋੜ ਰੁਪਏ ਤੋਂ ਵੱਧ ਦੇ ਪ੍ਰਸਤਾਵਿਤ ਨਿਵੇਸ਼ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਜੈ ਪਾਰਵਤੀ ਫੋਰਜ (ਆਟੋ ਕੰਪੋਨੈਂਟਸ), ਮੋਹਾਲੀ ਵੱਲੋਂ 300 ਕਰੋੜ, ਕੋਵਾ ਫਾਸਟਨਰਜ਼ ਪ੍ਰਾਈਵੇਟ ਲਿਮਟਿਡ (ਆਟੋ ਕੰਪੋਨੈਂਟਸ/ਫਾਸਟਨਰ), ਲੁਧਿਆਣਾ ਵੱਲੋਂ 50 ਕਰੋੜ, ਲੂਥਰਾ ਕੋਲਡ ਸਟੋਰੇਜ (ਕੋਲਡ ਚੇਨ/ਐਗਰੀ-ਲੌਜਿਸਟਿਕਸ), ਲੁਧਿਆਣਾ ਵੱਲੋਂ 10-12 ਕਰੋੜ, ਮੁਹਾਲੀ ਲੌਜਿਸਟਿਕਸ (ਵੇਅਰਹਾਊਸਿੰਗ ਅਤੇ ਲੌਜਿਸਟਿਕਸ) ਵੱਲੋਂ ਮੋਹਾਲੀ `ਚ 10 ਕਰੋੜ, ਰੋਸ਼ਨੀ ਰੀਨਿਊਏਬਲਜ਼ ਐੱਲ. ਐੱਲ. ਪੀ. (ਰੀਨਿਊਏਬਲਜ਼ ਐਨਰਜੀ-ਸੋਲਰ ਮੈਨੂਫੈਕਚਰਿੰਗ), ਫ਼ਤਹਿਗੜ੍ਹ ਸਾਹਿਬ ਵੱਲੋਂ 100 ਕਰੋੜ ਰੁਪਏ (ਪੜਾਅ 1) ਤੇ ਅਗਲੇ ਪੜਾਆਂ `ਚ 300 ਕਰੋੜ ਰੁਪਏ ਦੇ ਨਿਵੇਸ਼ ਕਰੇਗੀ।
