post

Jasbeer Singh

(Chief Editor)

National

Corona ਤੋਂ 100 ਗੁਣਾ ਜ਼ਿਆਦਾ ਖਤਰਨਾਕ ਬਿਮਾਰੀ ਫੈਲ ਸਕਦੀ ਹੈ, ਮਾਹਿਰ ਵੀ ਫਿਕਰਮੰਦ, ਕਿਹਾ-ਹੁਣ ਤਿਆਰ ਹੋ ਜਾਈਏ

post-img

Risk of another pandemic- ਮੈਡੀਕਲ ਮਾਹਿਰਾਂ ਨੇ ਬਰਡ ਫਲੂ ਮਹਾਮਾਰੀ (bird flu pandemic) ਦੇ ਸੰਭਾਵਿਤ ਖ਼ਤਰੇ ਉਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਹ ‘ਕੋਵਿਡ ਨਾਲੋਂ 100 ਗੁਣਾ ਖਤਰਨਾਕ’ ਹੋ ਸਕਦੀ ਹੈ। ਇੰਨਾ ਹੀ ਨਹੀਂ, ਇਹ ਮਹਾਂਮਾਰੀ ਸੰਭਾਵਿਤ ਤੌਰ ‘ਤੇ ਸੰਕਰਮਿਤ ਲੋਕਾਂ ਵਿੱਚੋਂ ਅੱਧੇ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ।ਹਾਲ ਹੀ ਵਿਚ ਖੋਜਕਰਤਾਵਾਂ ਨੇ ਬਰਡ ਫਲੂ ਦੇ H5N1 ਨਾਲ ਜੁੜੀਆਂ ਚਿੰਤਾਵਾਂ ‘ਤੇ ਚਰਚਾ ਕਰਦੇ ਹੋਏ ਫਿਕਰ ਜ਼ਾਹਰ ਕੀਤਾ ਸੀ। ਬ੍ਰਿਟੇਨ ਦੇ ਅਖਬਾਰ ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ, ਖੋਜਕਰਤਾਵਾਂ ਨੇ ਡਰ ਜ਼ਾਹਰ ਕੀਤਾ ਹੈ ਕਿ ਇਹ ਵਾਇਰਸ ਇੱਕ ਗੰਭੀਰ ਸੀਮਾ ਤੱਕ ਪਹੁੰਚ ਸਕਦਾ ਹੈ ਜੋ ਇੱਕ ਵਿਸ਼ਵਵਿਆਪੀ ਮਹਾਂਮਾਰੀ ਨੂੰ ਜਨਮ ਦੇ ਸਕਦਾ ਹੈ।ਪ੍ਰੈਸ ਬ੍ਰੀਫਿੰਗ ਦੌਰਾਨ ਪਿਟਸਬਰਗ ਵਿੱਚ ਇੱਕ ਪ੍ਰਮੁੱਖ ਬਰਡ ਫਲੂ ਰੀਸਰਚਰ ਡਾ. ਸੁਰੇਸ਼ ਕੁਚੀਪੁੜੀ ਨੇ ਚਿਤਾਵਨੀ ਦਿੱਤੀ ਕਿ H5N1 ਵਿੱਚ ਮਹਾਂਮਾਰੀ ਪੈਦਾ ਕਰਨ ਦੀ ਸਮਰੱਥਾ ਹੈ, ਕਿਉਂਕਿ ਇਹ ਮਨੁੱਖਾਂ ਸਮੇਤ ਕਈ ਥਣਧਾਰੀ ਜੀਵਾਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਰੱਖਦੀ ਹੈ। ਕੋਵਿਡ-19 ਨਾਲੋਂ ਜ਼ਿਆਦਾ ਘਾਤਕ ਸਾਬਤ ਹੋਵੇਗੀ? ਉਨ੍ਹਾਂ ਕਿਹਾ, ‘ਅਸੀਂ ਇਕ ਅਜਿਹੇ ਵਾਇਰਸ ਬਾਰੇ ਗੱਲ ਕਰ ਰਹੇ ਹਾਂ ਜੋ ਪਹਿਲਾਂ ਹੀ ਦੁਨੀਆ ਵਿਚ ਮੌਜੂਦ ਹੈ ਅਤੇ ਕਈ ਥਣਧਾਰੀ ਜੀਵਾਂ ਨੂੰ ਸੰਕਰਮਿਤ ਕਰ ਰਿਹਾ ਹੈ ਅਤੇ ਲਗਾਤਾਰ ਵਿਕਸਿਤ ਹੋ ਰਿਹਾ ਹੈ। “ਇਹ ਸੱਚਮੁੱਚ ਸਹੀ ਸਮਾਂ ਹੈ ਕਿ ਅਸੀਂ ਤਿਆਰ ਹੋ ਜਾਈਏ.”ਕੈਨੇਡਾ ਸਥਿਤ ਫਾਰਮਾਸਿਊਟੀਕਲ ਕੰਪਨੀ ਬਾਇਓਨੀਆਗਰਾ ਦੇ ਸੰਸਥਾਪਕ ਜੌਹਨ ਫੁਲਟਨ ਨੇ ਇਨ੍ਹਾਂ ਚਿੰਤਾਵਾਂ ਨੂੰ ਦੁਹਰਾਇਆ। ਉਨ੍ਹਾਂ ਨੇ H5N1 ਮਹਾਮਾਰੀ ਦੀ ਗੰਭੀਰਤਾ ‘ਤੇ ਜ਼ੋਰ ਦਿੱਤਾ ਅਤੇ ਇਹ ਵੀ ਕਿਹਾ ਕਿ ਇਹ ਕੋਵਿਡ-19 ਤੋਂ ਵੀ ਜ਼ਿਆਦਾ ਘਾਤਕ ਹੋ ਸਕਦਾ ਹੈ। ਫੁਲਟਨ ਨੇ ਕਿਹਾ, “ਇਹ ਕੋਵਿਡ ਨਾਲੋਂ 100 ਗੁਣਾ ਮਾੜਾ ਜਾਪਦਾ ਹੈ, ਜਾਂ ਇਹ ਉਦੋਂ ਹੋ ਸਕਦਾ ਹੈ ਜਦੋਂ ਇਹ ਬਦਲਦਾ ਹੈ ਅਤੇ ਆਪਣੀ ਉੱਚ ਮੌਤ ਦਰ ਨੂੰ ਕਾਇਮ ਰੱਖਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਅਨੁਸਾਰ, 2003 ਤੋਂ H5N1 ਬਰਡ ਫਲੂ ਨਾਲ ਸੰਕਰਮਿਤ ਹਰ 100 ਲੋਕਾਂ ਵਿੱਚੋਂ 52 ਦੀ ਮੌਤ ਹੋ ਗਈ ਹੈ। 887 ਮਾਮਲਿਆਂ ਵਿੱਚੋਂ ਕੁੱਲ 462 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਉਲਟ, ਕੋਵਿਡ ਲਈ ਮੌਜੂਦਾ ਮੌਤ ਦਰ 0.1 ਪ੍ਰਤੀਸ਼ਤ ਤੋਂ ਘੱਟ ਹੈ। ਹਾਲਾਂਕਿ, ਮਹਾਂਮਾਰੀ ਦੀ ਸ਼ੁਰੂਆਤ ਵਿੱਚ ਇਹ ਲਗਭਗ 20 ਪ੍ਰਤੀਸ਼ਤ ਸੀ।

Related Post