July 6, 2024 01:39:46
post

Jasbeer Singh

(Chief Editor)

Patiala News

ਲੱਖਾਂ ਲੋਕ ਅਜਿਹੇ ਜੋ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ

post-img

ਪੰਜਾਬ ਦੇ ਸ਼ਹਿਰਾਂ ਤੇ ਵੱਡੇ ਕਸਬਿਆਂ ਵਿੱਚ ਗੈਰ ਪੰਜਾਬੀ ਲੋਕਾਂ ਨੇ ਕੁਝ ਅਜਿਹੇ ਪਿੰਡ ਵਸਾ ਲਏ ਹਨ, ਜਿਨ੍ਹਾਂ ਦੀ ਕੋਈ ਮਲਕੀਅਤ ਨਹੀਂ ਹੈ ਪਰ ਉਹ ਆਪਣਾ ਰੈਣ ਬਸੇਰਾ ਇੱਥੇ ਕਰਦੇ ਹਨ, ਇਨ੍ਹਾਂ ਦਾ ਭਾਰਤ ਲਈ ਜਾਂ ਪੰਜਾਬ ਲਈ ਕੋਈ ਯੋਗਦਾਨ ਨਹੀਂ ਹੈ ਨਾ ਹੀ ਇਨ੍ਹਾਂ ਦੀ ਕੋਈ ਵੋਟ ਹੈ ਨਾ ਹੀ ਇਨ੍ਹਾਂ ਦਾ ਅਧਾਰ ਕਾਰਡ ਹੈ ਨਾ ਹੀ ਇਨ੍ਹਾਂ ਦੇ ਬੱਚੇ ਕਿਸੇ ਸਕੂਲ ਵਿਚ ਪੜ੍ਹਦੇ ਹਨ। ਇਨ੍ਹਾਂ ਦੀ ਪੰਜਾਬ ਵਿੱਚ ਗਿਣਤੀ 5 ਲੱਖ ਤੋਂ ਵੱਧ ਹੋ ਸਕਦੀ ਹੈ, ਜਿਨ੍ਹਾਂ ਦੀ ਅੱਜ ਪੰਜਾਬ ਦੇ ਕਿਸੇ ਵੀ ਪੋਲਿੰਗ ਬੂਥ ’ਤੇ ਵੋਟ ਨਹੀਂ ਪਵੇਗੀ। ਪੰਜਾਬ ਵਿੱਚ ਆਰਜ਼ੀ ਪਿੰਡ ਵਸਾ ਕੇ ਰਹਿ ਰਹੇ ਇਨ੍ਹਾਂ ਲੋਕਾਂ ਦੇ ਪਰਿਵਾਰ ਹਨ ਤੇ ਕਾਫ਼ੀ ਗਿਣਤੀ ਵਿੱਚ ਇਨ੍ਹਾਂ ਦੇ ਬੱਚੇ ਵੀ ਹੁੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲੋਕ ਸ਼ਹਿਰਾਂ ਦੀਆਂ ਕੋਠੀਆਂ ਵਿੱਚੋਂ ਸਵੇਰੇ-ਸਵੇਰੇ ਕੂੜਾ ਕਰਕਟ ਇਕੱਠਾ ਕਰਦੇ ਹਨ। ਇਹੀ ਇਨ੍ਹਾਂ ਦੀ ਰੋਜ਼ੀ ਹੈ ਜਿਸ ਤੋਂ ਇਹ ਆਪਣੇ ਪਰਿਵਾਰ ਲਈ ਰੋਟੀ ਦਾ ਜੁਗਾੜ ਕਰਦੇ ਹਨ। ਪਟਿਆਲਾ ਵਿੱਚ ਵੀ ਇਹ ਅਲੱਗ ਅਲੱਗ ਥਾਵਾਂ ’ਤੇ ਬੈਠੇ ਹਨ, ਕੂੜਾ ਇਕੱਠਾ ਕਰਨ ਵਾਲੇ ਰਹੀਸ ਮੁਹੰਮਦ ਨੇ ਕਿਹਾ,‘‘ਸਾਡੇ ਵਰਗੇ ਬਹੁਤ ਸਾਰੇ ਲੋਕ ਹਰ ਸ਼ਹਿਰ ਵਿੱਚ ਬੈਠੇ ਹਨ ਜੋ ਸ਼ਹਿਰਾਂ ਵਿਚਲੀਆਂ ਕੋਠੀਆਂ ਵਿੱਚੋਂ ਲੋਕਾਂ ਤੋਂ ਕੂੜਾ ਇਕੱਠਾ ਕਰਦੇ ਹਨ ਤੇ ਉਸ ਕੁੜੇ ਨੂੰ ਵੱਖ-ਵੱਖ ਭਾਗਾਂ ਵਿਚ ਵੰਡ ਕੇ ਵੇਚਦੇ ਹਨ ਤੇ ਉਸੇ ਤੋਂ ਹੀ ਉਹ ਆਪਣੇ ਘਰ ਚਲਾਉਂਦੇ ਹਨ, ਆਮ ਕਰਕੇ ਉਹ ਬਿਹਾਰ ਜਾਂ ਯੂ ਪੀ ਜਾਂ ਫਿਰ ਮੱਧ ਪ੍ਰਦੇ‌ਸ਼ ਤੋਂ ਆਉਂਦੇ ਹਨ, ਪਰ ਉਹ ਬਰੇਲੀ ਤੋਂ ਹਨ। ਇੱਥੇ 15 ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ਕੋਲ ਕੋਈ ਰਾਸ਼ਨ ਕਾਰਡ ਨਹੀਂ ਹੈ, ਕੋਈ ਵੀ ਅਜਿਹਾ ਕਾਰਡ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਕੋਈ ਸਰਕਾਰੀ ਸਹੂਲਤ ਮਿਲੇ, ਉਸ ਨੇ ਕਿਸੇ ਤਰ੍ਹਾਂ ਅਧਾਰ ਕਾਰਡ ਬਣਾ ਲਿਆ ਸੀ, ਜਿਸ ਕਰਕੇ ਉਸ ਦੇ ਬੱਚੇ ਇੱਥੇ ਪੰਜਾਬੀ ਸਕੂਲ ਵਿੱਚ ਪੜ੍ਹ ਰਹੇ ਹਨ। ਉਂਜ ਇੱਥੇ ਕਿਸੇ ਕੋਲ ਕੋਈ ਵੀ ਸਰਕਾਰੀ ਕਾਰਡ ਨਹੀਂ ਹੈ, ਸਾਡੇ ਕੋਲ ਕੋਈ ਸਰਕਾਰੀ ਸਹੂਲਤ ਨਹੀਂ ਹੈ, ਇਹ ਥਾਂ ਜਿਸ ਵਿਚ ਅਸੀਂ ਬੈਠੇ ਹਾਂ ਉਹ ਅਸੀਂ ਪਿੰਡ ਦੇ ਜ਼ਿਮੀਂਦਾਰ ਤੋਂ ਕਿਰਾਏ ’ਤੇ ਲਈ ਹੈ, ਸਾਡੇ ਕੁਝ ਮਾਲਕ ਲੋਕ (ਕੂੜਾ ਲੈ ਜਾਣ ਵਾਲੇ ਠੇਕੇਦਾਰ) ਹਨ ਜੋ ਸਾਡੇ ਕੁੜੇ ਨੂੰ ਖ਼ਰੀਦ ਕੇ ਲੈ ਜਾਂਦੇ ਹਨ ਪਰ ਸਾਡੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ।’’ ਮੁਜਾਇਲ ਨੇ ਕਿਹਾ,‘‘ਅਸੀਂ ਕਈ ਵਾਰੀ ਸਰਕਾਰੀ ਸਹੂਲਤਾਂ ਲਈ ਪਿੰਡ ਵਿਚ ਮੁਹਤਬਰ ਬੰਦਿਆਂ ਨੂੰ ਮਿਲੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੈ, ਸਾਡੀ ਕਿਸੇ ਨੇ ਵੋਟ ਨਹੀਂ ਬਣਾਈ, ਜਿਸ ਕਰਕੇ ਸਾਡੇ ਨਾਲ ਕਿਸੇ ਵੀ ਵਿਅਕਤੀ ਨੂੰ ਸਰੋਕਾਰ ਨਹੀਂ ਹੈ।’’

Related Post