post

Jasbeer Singh

(Chief Editor)

Patiala News

ਮਰੀਜ਼ਾਂ, ਸਟਾਫ, ਪਬਲਿਕ ਦੀ ਸੁਰੱਖਿਆ ਲਈ ਮੌਕ ਡਰਿੱਲਾਂ ਲਾਭਦਾਇਕ : ਸੋਰਭ ਜੈਨ

post-img

ਮਰੀਜ਼ਾਂ, ਸਟਾਫ, ਪਬਲਿਕ ਦੀ ਸੁਰੱਖਿਆ ਲਈ ਮੌਕ ਡਰਿੱਲਾਂ ਲਾਭਦਾਇਕ : ਸੋਰਭ ਜੈਨ ਪਟਿਆਲਾ : ਵਰਧਮਾਨ ਮਹਾਂਵੀਰ ਹੈਲਥ ਸੈਂਟਰ , ਪਟਿਆਲਾ ਵਿਖੇ ਸੋਰਭ ਜੈਨ, ਡਾਇਰੈਕਟਰ ਦੀ ਅਗਵਾਈ ਹੇਠ ਸਾਰੇ ਸਟਾਫ ਮੈਂਬਰਾਂ ਨੂੰ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਦੀਆਂ ਘਟਨਾਵਾਂ ਰੋਕਣ ਅਤੇ ਐਮਰਜੈਂਸੀ ਦੌਰਾਨ, ਮਰੀਜ਼ਾਂ, ਉਨ੍ਹਾਂ ਦੇ ਪਰਿਵਾਰ ਮੈਂਬਰਾਂ, ਸਟਾਫ ਮੈਂਬਰਾਂ ਅਤੇ ਪਬਲਿਕ ਦੀ ਸੁਰੱਖਿਆ, ਬਚਾਉ, ਮਦਦ ਲਈ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ ਗਈ । ਸੋਰਭ ਜੈਨ ਨੇ ਦੱਸਿਆ ਕਿ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰ ਮੈਂਬਰਾਂ, ਸਟਾਫ ਮੈਂਬਰਾਂ ਅਤੇ ਖ਼ੇਤਰ ਦੇ ਦੁਕਾਨਦਾਰਾਂ ਅਤੇ ਪਬਲਿਕ ਦੀ ਸੁਰੱਖਿਆ ਹਿੱਤ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਇਸ ਮੌਕੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਵਿਸਥਾਰ ਪੂਰਵਕ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਦੇ ਕਾਰਨਾਂ, ਅੱਗਾਂ ਦੀਆਂ ਕਿਸਮਾਂ ਅਤੇ ਅੱਗਾਂ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ ਅਤੇ ਸਿਲੰਡਰਾਂ ਦੀਆਂ ਕਿਸਮਾਂ ਅਤੇ ਉਨ੍ਹਾਂ ਦੀ ਠੀਕ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਅੱਗਾਂ ਲਗਣ ਜਾਂ ਕਿਸੇ ਹੋਰ ਕੁਦਰਤੀ ਜਾਂ ਮਨੁੱਖੀ ਆਫਤ ਵੇਲੇ, ਮਰੀਜ਼ਾਂ ਨੂੰ ਰੈਸਕਿਯੂ ਕਰਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੇ ਕੇ, ਉਨ੍ਹਾਂ ਦੀ ਸਾਹ ਨਾਲੀ ਵਿੱਚੋ ਗੈਸਾਂ ਧੂੰਆਂ ਪਾਣੀ ਜਾਂ ਖ਼ੂਨ ਉਲਟੀ ਜਾ ਫਸੀ ਚੀਜ਼ ਬਾਹਰ ਕੱਢਣ ਅਤੇ ਕਾਰਡੀਅਕ ਅਰੈਸਟ ਸਮੇਂ ਸੀ. ਪੀ. ਆਰ., ਰਿਕਵਰੀ ਪੁਜੀਸ਼ਨ ਕਰਨ ਦੀ ਦੀ ਟ੍ਰੇਨਿੰਗ ਦਿੱਤੀ । ਅੱਗ ਬੁਝਾਉਣ ਵਾਲੇ ਸਿਲੰਡਰਾਂ ਬਾਰੇ ਵੀ ਦਸਿਆ । ਬਿਜਲੀ ਅਤੇ ਪੈਟਰੋਲ ਤੇਲ ਦੀ ਅੱਗਾਂ ਤੇ ਪਾਣੀ ਨਹੀਂ ਪਾਉਣਾ ਚਾਹੀਦਾ। ਪਾਊਡਰ ਵਾਲੇ ਸਿਲੰਡਰਾਂ ਦੀ ਵਰਤੋਂ ਕਮਰਿਆਂ, ਵਾਰਡਾਂ ਵਿੱਚ ਨਹੀਂ ਕਰਦੇ ਕਿਉਂਕਿ ਕਮਰਿਆਂ ਵਿੱਚ ਪਾਊਡਰ ਕਾਰਨ, ਦਮ ਘੁਟਦਾ ਅਤੇ ਦਿਖਾਈ ਨਹੀਂ ਦਿੰਦਾ । ਪਾਊਡਰ ਵਾਲੇ ਸਿਲੰਡਰਾਂ ਦੀ ਵਰਤੋਂ ਕੰਪਿਊਟਰ ਆਦਿ ਤੇ ਵੀ ਨਹੀਂ ਕਰਦੇ । ਬਿਜਲੀ, ਪੈਟਰੋਲੀਅਮ ਪਦਾਰਥਾਂ, ਗੈਸਾਂ ਅਤੇ ਧਾਤੂਆਂ ਦੀ ਅੱਗਾਂ ਨੂੰ ਗਿੱਲੀ ਮਿੱਟੀ, ਜਾਂ ਪਾਊਡਰ ਜਾਂ ਕਾਰਬਨ ਡਾਇਕ ਸਾਈਡ ਵਾਲੇ ਸਿਲੰਡਰਾਂ ਦੀ ਵਰਤੋਂ ਕਰਕੇ ਬੁਝਾਉਣਾ ਚਾਹੀਦਾ ਹੈ। ਆਵਾਜਾਈ ਸਿਖਿਆ ਸੈਲ ਦੇ ਏ. ਐਸ. ਆਈ. ਰਾਮ ਸਰਨ ਨੇ ਐਮਰਜੈਂਸੀ ਦੌਰਾਨ ਪੁਲਿਸ ਦੀ ਮਦਦ ਲੈਣ ਲਈ 112/181, ਐਂਬੂਲੈਂਸਾਂ ਲਈ 108, ਫਾਇਰ ਬ੍ਰਿਗੇਡ ਲਈ ਪਟਿਆਲਾ ਵਿਖੇ 0175-101, ਸਾਇਬਰ ਸੁਰੱਖਿਆ ਲਈ 1930 ਅਤੇ ਗੈਸਾਂ ਲੀਕ ਹੋਣ ਤੇ 1906 ਨੰਬਰਾਂ ਤੋਂ ਇਲਾਵਾ, ਲੋਕਲ ਪੁਲਿਸ ਅਫਸਰ, ਮੂਨਸੀ ਅਤੇ ਲੋਕਲ ਫਾਇਰ ਬ੍ਰਿਗੇਡ ਨੰਬਰਾਂ ਦੀ ਜਾਣਕਾਰੀ, ਥਾਂ ਥਾਂ ਤੇ ਲਿਖਣੀਆਂ ਚਾਹੀਦੀਆਂ ਹਨ। ਫਾਇਰ ਬ੍ਰਿਗੇਡ ਐਂਬੂਲੈਂਸਾਂ ਪੁਲਸ ਆਰਮੀ, ਵੱਡੀਆਂ ਗੱਡੀਆਂ, ਜਾਨਵਰਾਂ ਨੂੰ ਰਾਇਟ ਆਫ਼ ਵੈ ਅਨੁਸਾਰ ਪਹਿਲਾਂ ਜਾਣ ਦੇ ਅਧਿਕਾਰ ਦੀ ਜਾਣਕਾਰੀ ਦਿੱਤੀ। ਸ੍ਰੀ ਡੀ. ਸੀ.,‌ ਗੁਪਤਾ, ਪ੍ਰਬੰਧਕ ਅਫਸਰ, ਡਾਕਟਰ ਸਾਹਿਬਾਨ ਅਤੇ ਸਟਾਫ ਮੈਂਬਰਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਫਾਇਰ ਸੇਫਟੀ ਮੌਕ ਡਰਿੱਲਾਂ ਹਰੇਕ ਹਸਪਤਾਲਾਂ, ਵਿਉਪਾਰਕ ਅਦਾਰਿਆਂ, ਹੋਟਲਾਂ ਢਾਬਿਆਂ ਫੈਕਟਰੀਆਂ ਅਤੇ ਮਹਲਿਆ ਕਾਲੋਨੀਆਂ ਪੈਟਰੋਲ ਪੰਪਾਂ ਅਤੇ ਜਨਤਕ ਥਾਵਾਂ ਅਤੇ ਸਿਖਿਆ ਸੰਸਥਾਵਾਂ ਵਿਖੇ, ਸਾਲ ਵਿੱਚ ਦੋ ਤਿੰਨ ਵਾਰ ਜਰੂਰ ਹੋਣੀਆਂ ਚਾਹੀਦੀਆਂ ਹਨ ।

Related Post