ਮੋਹਾਲੀ ਅਦਾਲਤ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਲੜਕੇ ਗੁਰਪ੍ਰੀਤ `ਤੇ ਦੋਸ਼ ਤੈਅ
- by Jasbeer Singh
- October 29, 2025
ਮੋਹਾਲੀ ਅਦਾਲਤ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਲੜਕੇ ਗੁਰਪ੍ਰੀਤ `ਤੇ ਦੋਸ਼ ਤੈਅ ਮੋਹਾਲੀ, 29 ਅਕਤੂਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਜਿਸ ਵਲੋਂ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਉਸਦੇ ਲੜਕੇ ਹਰਪ੍ਰੀਤ ਸਿੰਘ ਤੇ ਕੇਸ ਦਰਜ ਕੀਤਾ ਗਿਆ ਸੀ ਵਿਚ ਅਦਾਲਤ ਵਲੋਂ ਦੋਹਾਂ ਤੇ ਹੀ ਦੋਸ਼ ਤੈਅ ਕਰ ਦਿੱਤੇ ਗਏ ਹਨ। ਕੀ ਹੈ ਸਮੁੱਚਾ ਮਾਮਲਾ ਈ. ਡੀ. ਜਿਸ ਵਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਉਸ ਦੇ ਲੜਕੇ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 60 ਲੱਖ ਰੁਪਏ ਵਿਚ ਪਲਾਟ ਖਰੀਦ ਕੇ ਸਾਜਿਸ਼ ਤਹਿਤ ਉਸੇ ਦਿਨ ਸਿਰਫ 25 ਲੱਖ ਰੁਪਏ ਵਿਚ ਵੇਚਣ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਸਬੰਧੀ ਸੁਣਵਾਈ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਿਚ ਹੋਈ ।ਜਿਸ ਦੌਰਾਨ ਅਦਾਲਤ ਵਿਚ ਸਾਧੂ ਸਿੰਘ ਧਰਮਸੌਤ ਅਤੇ ਲੜਕਾ ਗੁਰਪ੍ਰੀਤ ਪੇਸ਼ ਹੋਏ ਅਤੇ ਅਦਾਲਤ ਵਲੋਂ ਦੋਵਾਂ `ਤੇ ਬਤੌਰ ਮੁਲਜਮ ਦੋਸ਼ ਤੈਅ ਕਰ ਦਿੱਤੇ ਹਨ, ਜਦੋਂ ਕਿ ਦੂਜੇ ਲੜਕੇ ਹਰਪ੍ਰੀਤ ਸਿੰਘ ਨੂੰ ਅਦਾਲਤ ਵਲੋਂ ਪਹਿਲਾਂ ਹੀ ਭਗੌੜਾ ਐਲਾਨਿਆਂ ਜਾ ਚੁੱਕਾ ਹੈ।

