ਮੁਹਾਲੀ ਪੁਲਿਸ ਨੇ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰ ਕੀਤਾ ਆਈਟੀ ਐਕਟ ਤਹਿਤ ਕੇਸ ਦਰਜ
- by Admin
- September 17, 2024
ਮੁਹਾਲੀ ਪੁਲਿਸ ਨੇ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰ ਕੀਤਾ ਆਈਟੀ ਐਕਟ ਤਹਿਤ ਕੇਸ ਦਰਜ ਮੁਹਾਲੀ : ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰਕੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਹੈਰਾਨ ਕਰਨ ਵਾਲਾ! ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਪੁਲਿਸ ਨੇ ਬਿਨਾਂ ਵਾਰੰਟ ਜਾਂ ਐਫਆਈਆਰ ਕਾਪੀ ਤੋਂ ਗ੍ਰਿਫਤਾਰ ਕੀਤਾ ! ਆਪ ਦੇ ਤਾਨਾਸ਼ਾਹੀ ਰੁਝਾਨ ਦਾ ਪਰਦਾਫਾਸ਼। ਮੁੱਦਿਆਂ ਤੇ ਚੁੱਪ, ਆਵਾਜ਼ਾਂ ਤੇ ਪਾਬੰਦੀ। ਉਨ੍ਹਾਂ ਕਿਹਾ ਕਿ ਕੀ ਭਗਵੰਤ ਮਾਨ ਦੀ ਸਰਕਾਰ ਚ ਪੰਜਾਬ ਦਾ ਇਹ ਨਵਾਂ ਆਮ ਹੈ|
