
ਸੋਮਵਾਰ 26 ਅਗਸਤ ਪੰਜਾਬ,ਹਰਿਆਣਾ,ਚੰਡੀਗੜ੍ਹ 'ਚ ਸਰਕਾਰੀ ਛੁੱਟੀ....
- by Jasbeer Singh
- August 23, 2024

Public Holiday:(23August2024 ): ਤਿਉਹਾਰਾਂ ਅਤੇ ਛੁੱਟੀਆਂ ਦੇ ਲਿਹਾਜ਼ ਨਾਲ ਸਾਲ ਦੇ 8ਵੇਂ ਮਹੀਨੇ ਅਗਸਤ ਵਿਚ ਲੰਮੇ ਲੰਮੇ ਵੀਕਐਂਡ ਮਿਲ ਰਹੇ ਹਨ। ਪਹਿਲਾਂ ਪਿਛਲੇ ਹਫਤੇ 15 ਅਗਸਤ ਤੋਂ ਲੈਕੇ 19 ਅਗਸਤ ਰੱਖੜੀ ਤੱਕ ਲੰਬਾ ਵੀਕਐਂਡ ਮਿਲਿਆ ਸੀ। ਪਰ ਆਉਣ ਵਾਲਾ ਹਫਤਾ ਵੀ ਸਕੂਲੀ ਬੱਚਿਆਂ ਤੋਂ ਲੈ ਕੇ ਬੈਂਕ ਕਰਮਚਾਰੀਆਂ ਅਤੇ ਹੋਰ ਆਮ-ਖਾਸ ਸਾਰਿਆਂ ਲਈ ਬਹੁਤ ਖਾਸ ਸਾਬਤ ਹੋਣ ਵਾਲਾ ਹੈ। ਅਗਲੇ ਹਫਤੇ ਥੋੜਾ ਜਿਹਾ ‘ਜੁਗਾੜ’ ਕਰਕੇ ਤੁਸੀਂ 3 ਦਿਨਾਂ ਦੀ ਲਗਾਤਾਰ ਛੁੱਟੀਆਂ ਦਾ ਆਨੰਦ ਲੈ ਸਕਦੇ ਹੋ। ਅਗਸਤ ਦਾ ਇਹ ਲੰਬਾ ਵੀਕਐਂਡ 24 ਅਗਸਤ, ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਅਗਸਤ ਦੇ ਲੰਬੇ ਵੀਕੈਂਡ ਅਤੇ ਛੁੱਟੀਆਂ ਦੀ ਸੂਚੀ ਵੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀ ਹੈ। ਲੋਕ ਇੱਕ ਦੂਜੇ ਨੂੰ ਛੁੱਟੀ ਲੈਣ ਦੇ ਬਹਾਨੇ ਦੱਸ ਰਹੇ ਹਨ। ਜਾਣੋ ਅਗਸਤ ਦੇ ਲੰਬੇ ਵੀਕਐਂਡ ਨੂੰ ਕਦੋਂ ਅਤੇ ਕਿਵੇਂ ਮੈਨਿਜ ਕੀਤਾ ਜਾ ਸਕਦਾ ਹੈ। 24 ਅਗਸਤ ਨੂੰ ਸ਼ਨੀਵਾਰ ਹੈ। ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਵਿਚ ਛੁੱਟੀ ਰਹਿਣ ਵਾਲੀ ਹੈ। ਅਤੇ ਬਾਕੀ ਸਰਕਾਰੀ ਦਫਤਰ ਵੀ ਸ਼ਨੀਵਾਰ ਵਾਲੇ ਦਿਨ ਲਗਭਗ ਬੰਦ ਹੀ ਰਹਿੰਦੇ ਹਨ। ਸ਼ਨੀਵਾਰ ਨੂੰ ਜਿਆਦਾਤਰ ਸਕੂਲ ਵੀ ਬੰਦ ਰਹਿੰਦੇ ਹਨ। ਇਸ ਤੋਂ ਬਾਅਦ 25 ਅਗਸਤ ਨੂੰ ਰਵਿਵਾਰ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.