

ਮਨੀ ਲਾਂਡਰਿੰਗ ਮਾਮਲਾ: ਈਡੀ ਵੱਲੋਂ ਜੈਕੁਲਿਨ ਫਰਨਾਂਡੇਜ਼ ਤਲਬ ਨਵੀਂ ਦਿੱਲੀ, 10 ਜੁਲਾਈ : ਪ੍ਰਸਿੱਧ ਫਿ਼ਲਮੀ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕਟੋਰੇਟ ਜਿਸਨੂੰ ਈ. ਡੀ. ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਵਲੋਂ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ’ਚ ਸ਼ਾਮਲ ਹੋਣ ਲਈ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਨੂੰ ਅੱਜ ਇੱਥੇ ਆਪਣੇ ਮੁੱਖ ਦਫ਼ਤਰ ’ਤੇ ਤਲਬ ਕੀਤਾ ਹੈ।ਦੱਸਣਯੋਗ ਹੈ ਕਿ ਈ. ਡੀ. ਵਲੋਂ ਭਾਰਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਮਨੀ ਲਾਂਡਰਿੰਗ ਮਾਮਲਿਆਂ ਵਿਚ ਕਾਰਵਾਈਆਂ ਜਾਰੀ ਹਨ।