

ਮਾਨਸੂਨ ਨੇ ਦਿੱਲੀ-NCR ਵਿੱਚ ਆਪਣਾ ਰੰਗ ਵਿਖਾ ਦਿੱਤਾ ਹੈ। ਸ਼ੁੱਕਰਵਾਰ ਤੜਕੇ ਤੋਂ ਹੀ ਦਿੱਲੀ, ਨੋਇਡਾ, ਗਾਜ਼ੀਆਬਾਦ ਸਮੇਤ ਪੂਰੇ ਐਨਸੀਆਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਠੰਢਾ ਹੋ ਗਿਆ ਹੈ।ਮਾਨਸੂਨ ਨੇ ਦਿੱਲੀ-NCR ਵਿੱਚ ਆਪਣਾ ਰੰਗ ਵਿਖਾ ਦਿੱਤਾ ਹੈ। ਸ਼ੁੱਕਰਵਾਰ ਤੜਕੇ ਤੋਂ ਹੀ ਦਿੱਲੀ, ਨੋਇਡਾ, ਗਾਜ਼ੀਆਬਾਦ ਸਮੇਤ ਪੂਰੇ ਐਨਸੀਆਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਠੰਢਾ ਹੋ ਗਿਆ ਹੈ।ਦਿੱਲੀ-ਐਨਸੀਆਰ ਦਾ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਸ਼ੁੱਕਰਵਾਰ ਸਵੇਰੇ ਜਦੋਂ ਦਿੱਲੀ ਦੇ ਲੋਕ ਉੱਠੇ ਤਾਂ ਉਨ੍ਹਾਂ ਨੇ ਸੜਕਾਂ ‘ਤੇ ਹੜ੍ਹ ਦੇਖਿਆ। ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਉੱਤੇ ਗੋਡੇ-ਗੋਡੇ ਪਾਣੀ ਖੜ੍ਹਾ ਹੈ। ਰੇਲਾਂ ਦੀ ਰਫਤਾਰ ਰੁਕ ਗਈ ਹੈ। ਹੁਣ ਕੁਝ ਥਾਵਾਂ ‘ਤੇ ਟ੍ਰੈਫਿਕ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਸਵੇਰ ਤੋਂ ਹੀ ਕਈ ਥਾਵਾਂ ‘ਤੇ ਟ੍ਰੈਫਿਕ ਜਾਮ ਨਜ਼ਰ ਆ ਰਿਹਾ ਹੈ।ਟ੍ਰੈਫਿਕ ਚਿਤਾਵਨੀ: ਤਿਲਕ ਪੁਲ ਡਬਲਯੂ-ਪੁਆਇੰਟ ਦੇ ਹੇਠਾਂ ਪਾਣੀ ਭਰਿਆ ਹੋਇਆ ਹੈ। ਇਸ ਕਾਰਨ ਡਬਲਯੂ-ਪੁਆਇੰਟ ਤਿਲਕ ਪੁਲ ਰੋਡ ‘ਤੇ ਏ-ਪੁਆਇੰਟ ਤੋਂ ਡਬਲਯੂ-ਪੁਆਇੰਟ ਅਤੇ ਇਸ ਦੇ ਉਲਟ ਦੋਵੇਂ ਕੈਰੇਜਵੇਅ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। -ਦਿੱਲੀ ਟ੍ਰੈਫਿਕ ਪੁਲਿਸ ਨੇ ਦਿੱਲੀ ਦੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਕਿਹਾ, ‘ਵਾਈ-ਪੁਆਇੰਟ ਸਲੀਮਗੜ੍ਹ ਅਤੇ ਨਿਗਮਬੋਧ ਘਾਟ ਨੇੜੇ ਪਾਣੀ ਭਰਨ ਕਾਰਨ ਸ਼ਾਂਤੀਵਨ ਤੋਂ ਆਈਐੱਸਬੀਟੀ ਵੱਲ ਆਉਟਰ ਰਿੰਗ ਰੋਡ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਕਿਰਪਾ ਕਰਕੇ ਟ੍ਰੈਫਿਕ ਅਲਰਟ ਦੇਖਣ ਤੋਂ ਬਾਅਦ ਆਪਣੀ ਯਾਤਰਾ ਦੀ ਯੋਜਨਾ ਬਣਾਓ।ਦਿੱਲੀ-ਐੱਨਸੀਆਰ ‘ਚ ਕਈ ਥਾਵਾਂ ‘ਤੇ ਪਾਣੀ ਕਾਰਨ ਜਾਮ ਲੱਗਾ ਹੋਇਆ ਹੈ। ਦਿੱਲੀ ਟ੍ਰੈਫਿਕ ਪੁਲਿਸ ਨੂੰ ਲਗਾਤਾਰ ਦਿੱਲੀ ‘ਚ ਟ੍ਰੈਫਿਕ ਜਾਮ ਦੀਆਂ ਕਾਲਾਂ ਆ ਰਹੀਆਂ ਹਨ। ਸਵੇਰ ਤੋਂ ਪਏ ਮੀਂਹ ਕਾਰਨ ਪਾਣੀ ਭਰਿਆ ਹੋਇਆ ਹੈ। ਇਸ ਕਾਰਨ ਦਿੱਲੀ ਦੇ ਕਈ ਮਾਰਗਾਂ ‘ਤੇ ਟਰੈਫਿਕ ਦੀ ਸਮੱਸਿਆ ਵਧ ਗਈ ਹੈ। ਟਰੈਫਿਕ ਪੁਲਿਸ ਨੇ ਜਾਮ ਵਾਲੀਆਂ ਥਾਵਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।ਦਿੱਲੀ ਦੇ ਮੂਲਚੰਦ ਇਲਾਕੇ ‘ਚ ਸੜਕਾਂ ਗੋਡੇ-ਗੋਡੇ ਪਾਣੀ ਨਾਲ ਭਰੀਆਂ ਹੋਈਆਂ ਹਨ। ਕਈ ਥਾਵਾਂ ‘ਤੇ ਵਾਹਨ ਡੁੱਬ ਗਏ ਹਨ।