1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਕੀਤਾ ਜਾ ਰਿਹਾ ਹੈ ਨਵੀਨੀਕਰਨ: ਵੈਸ਼ਨਵ
- by Jasbeer Singh
- December 11, 2025
1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਕੀਤਾ ਜਾ ਰਿਹਾ ਹੈ ਨਵੀਨੀਕਰਨ: ਵੈਸ਼ਨਵ ਨਵੀਂ ਦਿੱਲੀ, 11 ਦਸੰਬਰ 2025 : ਭਾਰਤ ਦੇੇਸ਼ ਦੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲੋਕ ਸਭਾ `ਚ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ 1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਪੂਰੇ ਦੇਸ਼ `ਚ ਹਨ ਲਗਭਗ 7000 ਰੇਲਵੇ ਸਟੇਸ਼ਨ : ਕੇਂਦਰੀ ਰੇਲ ਮੰਤਰੀ ਪ੍ਰਸ਼ਨ ਕਾਲ ਦੌਰਾਨ ਭਾਜਪਾ ਦੇ ਗੋਦਮ ਨਾਗੇਸ਼ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪੂਰੇ ਦੇਸ਼ `ਚ ਲਗਭਗ 7000 ਰੇਲਵੇ ਸਟੇਸ਼ਨ ਹਨ। ਕਿਸੇ ਸਟੇਸ਼ਨ ਦਾ ਗ੍ਰੇਡ ਮੁਸਾਫਰਾਂ ਦੀ ਆਵਾਜਾਈ `ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁੜ ਉਸਾਰੀ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਸ਼ੁਰੂ ਕੀਤੀ ਹੈ। 160 ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਪਹਿਲਾਂ ਸਟੇਸ਼ਨਾਂ ਨੂੰ ਸਿਰਫ਼ ਪੇਂਟ ਆਦਿ ਹੀ ਕੀਤਾ ਜਾਂਦਾ ਸੀ ਪਰ ਹੁਣ ਅਗਲੇ 50 ਸਾਲਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ । ਇਹ ਇਕ ਨਵੀਂ ਪਹਿਲ ਹੈ। ਸਟੇਸ਼ਨਾਂ ਦੀ ਪਾਰਕਿੰਗ ਨੂੰ ਵੀ ਵਿਕਸਤ ਕੀਤਾ ਗਿਆ ਹੈ। ਪਿਛਲੇ 11 ਸਾਲਾਂ `ਚ ਦੇਸ਼ `ਚ ਸਫਾਈ `ਚ ਅਹਿਮ ਤਬਦੀਲੀਆਂ ਆਈਆਂ ਹਨ।
