
Haryana News
0
ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਦਾ 26 ਤੱਕ ਪੁਲੀਸ ਰਿਮਾਂਡ
- by Aaksh News
- May 17, 2024

ਇਥੇ ਘਾਟਕੋਪਰ ’ਚ ਸੋਮਵਾਰ ਨੂੰ ਜਿਸ ਵੱਡੇ ਹੋਰਡਿੰਗ ਦੇ ਡਿੱਗਣ ਕਾਰਨ ਭਿਆਨਕ ਹਾਦਸਾ ਹੋਇਆ, ਉਸ ਨੂੰ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਭਾਵੇਸ਼ ਭਿੰਡੇ ਨੂੰ ਅੱਜ ਤੜਕੇ ਉਦੈਪੁਰ ਤੋਂ ਮੁੰਬਈ ਲਿਆਂਦਾ ਗਿਆ। ਅਦਾਲਤ ਨੇ ਉਸ ਦਾ 26 ਤੱਕ ਪੁਲੀਸ ਰਿਮਾਂਡ ਦੇ ਦਿੱਤਾ। ਭਿੰਡੇ ਦੀ ਇਸ਼ਤਿਹਾਰ ਏਜੰਸੀ ‘ਮੈਸਰਜ਼ ਈਗੋ ਮੀਡੀਆ ਪ੍ਰਾਈਵੇਟ ਲਿਮਟਿਡ’ ਨੇ ਘਾਟਕੋਪਰ ‘ਚ ਹੋਰਡਿੰਗ ਲਗਾਇਆ ਸੀ, ਜਿਸ ਦੇ ਸੋਮਵਾਰ ਸ਼ਾਮ ਨੂੰ ਡਿੱਗਣ ਕਾਰਨ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਭਿੰਡੇ ਨੂੰ ਵੀਰਵਾਰ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਪਹਿਲਾਂ ਅਹਿਮਦਾਬਾਦ ਅਤੇ ਉਥੋਂ ਹਵਾਈ ਜਹਾਜ਼ ਰਾਹੀਂ ਮੁੰਬਈ ਲਿਜਾਇਆ ਗਿਆ।