

ਬੱਚੇ ਦੀ ਲਾਸ਼ ਇਲਾਕੇ ਦੇ ਪਿੰਡ ਵਿਰਕ ਖੁਰਦ ( ਕਰਕਾਂਦੀ ) ਵਿਖੇ ਮਹਿਜ 8 ਤੋਂ 10 ਸਾਲਾ ਬੱਚੇ ਦੀ ਲਾਸ਼ ਮਿਲਣ ਨਾਲ ਚੁਫੇਰੇ ਸਨਸਨੀ ਫੈਲ ਗਈ। ਦੇਰ ਸ਼ਾਮ ਮੌਕੇ ' ਤੇ ਪਹੁੰਚੀ ਪੁਲਿਸ ਲਈ ਇਹ ਬੁਝਾਰਤ ਬਣੀ ਹੋਈ ਹੈ ਕਿ ਇਹ ਕਤਲ ਹੈ ਜਾਂ ਖ਼ੁਦਕੁਸ਼ੀ। ਮ੍ਰਿਤਕ ਬੱਚੇ ਦੀ ਪਛਾਣ ਅਜੇ ਨਹੀਂ ਹੋਈ ਹੈ। ਉਧਰ ਪਿੰਡ ਵਿਚ ਚਰਚਾ ਦਾ ਵਿਸ਼ਾ ਇਹ ਗੱਲ ਬਣੀ ਹੋਈ ਹੈ ਕਿ ਆਖਿਰ ਇਸ ਬੱਚੇ ਨੇ ਕਿਉਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਜਾਂ ਫਿਰ ਕਿਸੇ ਨੇ ਇਸ ਨੂੰ ਮਾਰ ਕੇ ਪਾਈਪ ਨਾਲ ਲਟਕਾ ਦਿੱਤਾ ਗਿਆ ਹੈ। ਛੋਟੇ ਬੱਚੇ ਨੇ ਪੈਰ ਵਿੱਚ ਚੱਪਲਾਂ ਪਾਈਆਂ ਹੋਈਆਂ ਹਨ ਤੇ ਲਾਲ ਰੰਗ ਦੀ ਟੀ ਸ਼ਰਟ ਅਤੇ ਨਿੱਕਰ ਪਾ ਰੱਖੀ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਸਬੰਧ ਵਿੱਚ ਡੀਐਸ ਪੀ ਅਤੁਲ ਸੋਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਡੀਐੱਸਪੀ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਮੌਤ ਦੇ ਕਾਰਨ ਦਾ ਪਤਾ ਲੱਗ ਸਕਿਆ ਹੈ ਕਿ ਬੱਚੇ ਵੱਲੋਂ ਕੀਤੀ ਗਈ ਆਤਮ ਹੱਤਿਆ ਹੈ ਜਾਂ ਕੋਈ ਹੋਰ ਮਾਮਲਾ ਹੈ। ਇਸ ਗੱਲ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।