
ਐਨ. ਸੀ. ਸੀ. ਕੈਡਿਟਜ ਨੂੰ ਫਸਟ ਏਡ, ਸੀ. ਪੀ. ਆਰ. ਸੁਰੱਖਿਆ ਦੀ ਟ੍ਰੇਨਿੰਗ ਦਿੱਤੀ
- by Jasbeer Singh
- August 13, 2025

ਐਨ. ਸੀ. ਸੀ. ਕੈਡਿਟਜ ਨੂੰ ਫਸਟ ਏਡ, ਸੀ. ਪੀ. ਆਰ. ਸੁਰੱਖਿਆ ਦੀ ਟ੍ਰੇਨਿੰਗ ਦਿੱਤੀ ਪਟਿਆਲਾ, 13 ਅਗਸਤ 2025 : ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਅਤੇ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਰਾਮ ਸਰਨ ਵਲੋਂ ਆਵਾਜਾਈ ਨਿਯਮਾਂ ਕਾਨੂੰਨਾਂ, ਸਾਇਬਰ ਸੁਰੱਖਿਆ ਨਸ਼ਿਆਂ, ਅਪਰਾਧਾਂ ਸਬੰਧੀ ਜਾਗਰੂਕ ਕਰਨ ਲਈ ਜ਼ੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਉਪੱਲ ਦੀ ਅਗਵਾਈ ਹੇਠ, ਸਕੂਲ ਦੇ 3 ਪੰਜਾਬ ਏਅਰ ਵਿੰਗ ਅਤੇ 4 ਪੰਜਾਬ ਗਰਲਜ ਐਨ. ਸੀ. ਸੀ. ਬਟਾਲੀਅਨ ਦੇ ਕੇਡਿਟਜ ਨੂੰ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ ਅਤੇ ਸਹਾਇਕ ਥਾਣੇਦਾਰ ਰਾਮ ਸਰਨ ਨੇ ਫਸਟ ਏਡ, ਸੀ. ਪੀ. ਆਰ., ਰਿਕਵਰੀ ਅਤੇ ਵੈਟੀਲੈਟਰ ਪੁਜੀਸ਼ਨ, ਅੰਦਰੂਨੀ ਰਤਵਾਹ, ਏ. ਬੀ. ਸੀ., ਸਾਹ ਬੰਦ ਹੋਣ ਤੋਂ ਬਚਾਉਣ ਅਤੇ ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ ਜਾਂ ਬਲੱਡ ਪਰੈਸ਼ਰ, ਸ਼ੂਗਰ ਦੇ ਘਟਣ ਸਮੇਂ ਪੀੜਤਾਂ ਨੂੰ ਮਰਨ ਅਤੇ ਕੌਮਾ ਜਾਂ ਅਧਰੰਗ ਹੋਣ ਤੋਂ ਬਚਾਉਣ ਦੀ ਟ੍ਰੇਨਿੰਗਾਂ, ਜ਼ਿੰਦਗੀ ਭਰ ਹਮੇਸ਼ਾ ਹਰ ਥਾਂ, ਹਰ ਦੇਸ਼, ਘਰ ਪਰਿਵਾਰ, ਮੱਹਲੇ, ਕੰਮ ਵਾਲੀਆਂ ਥਾਵਾਂ ਵਿਖੇ ਮਦਦਗਾਰ ਸਾਬਿਤ ਹੋਣ ਵਾਲੇ ਸੰਜੀਵਨੀ ਬੂਟੀ ਵਾਂਗ ਮਹੱਤਵ ਪੂਰਨ ਹਨ। ਪ੍ਰਿੰਸੀਪਲ ਸ਼੍ਰੀਮਤੀ ਸੀਮਾ ਉਪੱਲ, ਵਾਇਸ ਪ੍ਰਿੰਸੀਪਲ ਸ਼੍ਰੀ ਰਾਮ ਲਾਲ ਗੁਪਤਾ, ਐਨ. ਸੀ. ਸੀ. ਅਫਸਰ ਜਯੋਤੀ ਸਿੰਗਲਾ ਅਤੇ ਰਿਹਾਨਾ ਐਨ. ਸੀ. ਸੀ. ਅਫਸਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਦੇ ਐਨ. ਸੀ. ਸੀ. ਕੇਡਿਟਜ ਨੂੰ ਕੀਮਤੀ ਜਾਨਾਂ ਬਚਾਉਣ ਅਤੇ ਹਾਦਸੇ ਘਟਾਉਣ ਬਾਰੇ ਜਾਗਰੂਕ ਕਰਕੇ, ਵਿਦਿਆਰਥੀਆਂ ਨੂੰ ਆਪਣੀ ਸੁਰੱਖਿਆ ਅਤੇ ਘਰੇਲੂ ਘਟਨਾਵਾਂ ਸਮੇਂ ਮਾਪਿਆਂ, ਬਜ਼ੁਰਗਾਂ ਨੂੰ ਬਚਾਉਣ ਦੀ ਟ੍ਰੇਨਿੰਗ ਬਹੁਤ ਲਾਭਦਾਇਕ ਸਿੱਧ ਹੋਵੇਗੀ। ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਵੀ ਦਸਿਆ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ, ਡਿਪਟੀ ਕਮਿਸ਼ਨਰ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਕਿ ਹਾਦਸੇ ਘਟਾਉਣ, ਅਚਾਨਕ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਪੀੜਤਾਂ ਨੂੰ ਬਚਾਉਣ ਲਈ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਹਰੇਕ ਸੰਸਥਾਂ ਅਤੇ ਘਰ ਪਰਿਵਾਰਾਂ ਤੱਕ ਪਹੁੰਚ ਜਾਵੇ।