
ਐਨ.ਡੀ. ਪੀ. ਐਸ. ਐਕਟ ਕੇਸ ਵਿਚ ਅਦਾਲਤ ਨੇ ਸੁਣਾਈ 12 ਸਾਲ ਕੈਦ ਅਤੇ 1 ਲੱਖ ਜੁਰਮਾਨੇ ਦੀ ਸਜਾ
- by Jasbeer Singh
- September 19, 2024

ਐਨ.ਡੀ. ਪੀ. ਐਸ. ਐਕਟ ਕੇਸ ਵਿਚ ਅਦਾਲਤ ਨੇ ਸੁਣਾਈ 12 ਸਾਲ ਕੈਦ ਅਤੇ 1 ਲੱਖ ਜੁਰਮਾਨੇ ਦੀ ਸਜਾ ਫ਼ਤਹਿਗੜ੍ਹ ਸਾਹਿਬ : ਮਾਨਯੋਗ ਅਦਾਲਤ ਵੱਲੋਂ ਅਪ੍ਰੈਲ 2021 `ਚ ਨਬੀਪੁਰ ਚੌਂਕੀ ਦੀ ਪੁਲਸ ਵਲੋਂ ਜੀ. ਟੀ. ਰੋਡ `ਤੇ ਨਾਕਾਬੰਦੀ ਦੌਰਾਨ ਭਾਰੀ ਮਾਤਰਾ `ਚ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤੇ ਗਏ ਇੱਕ ਮੋਟਰਸਾਈਕਲ ਸਵਾਰ ਰਾਜੇਸ਼ ਕੁਮਾਰ ਉਰਫ ਰਾਜੂ ਵਾਸੀ ਖੰਨਾ ਨੂੰ 12 ਸਾਲ ਕੈਦ ਬਾਮੁਸ਼ੱਕਤ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਣੀ ਹੈ।