post

Jasbeer Singh

(Chief Editor)

National

ਮਾਣਹਾਨੀ ਮਾਮਲੇ ਵਿਚ ਮੇਧਾ ਪਾਟਕਰ ਸਬੂਤਾਂ ਦੀ ਘਾਟ ਕਾਰਨ ਬਰੀ

post-img

ਮਾਣਹਾਨੀ ਮਾਮਲੇ ਵਿਚ ਮੇਧਾ ਪਾਟਕਰ ਸਬੂਤਾਂ ਦੀ ਘਾਟ ਕਾਰਨ ਬਰੀ ਨਵੀਂ ਦਿੱਲੀ, 26 ਜਨਵਰੀ 2026 : ਦਿੱਲੀ ਦੀ ਇਕ ਅਦਾਲਤ ਨੇ ਸੋਸ਼ਲ ਵਰਕਰ ਮੇਧਾ ਪਾਟਕਰ ਨੂੰ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਵੱਲੋਂ ਦਾਇਰ ਮਾਣਹਾਨੀ ਦੇ ਅਪਰਾਧਿਕ ਮਾਮਲੇ `ਚ ਬਰੀ ਕਰ ਦਿੱਤਾ ਹੈ। ਇਹ ਮਾਮਲਾ 2006 `ਚ ਇਕ ਟੈਲੀਵਿਜ਼ਨ ਪ੍ਰੋਗਰਾਮ ਦੌਰਾਨ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨਾਲ ਸਬੰਧਤ ਸੀ । ਕੀ ਕਹਿ ਦਿੱਤਾ ਸੀ ਮੇਧਾ ਪਾਟਕਰ ਨੇ ਅਦਾਲਤ ਨੇ ਕਿਹਾ ਕਿ ਸਕਸੈਨਾ ਕਥਿਤ ਇਤਰਾਜ਼ਯੋਗ ਟਿੱਪਣੀਆਂ ਨੂੰ ਰਿਕਾਰਡ ਕਰਨ ਵਾਲੇ ਮੂਲ ਰਿਕਾਰਡਿੰਗ ਉਪਕਰਨ ਜਾਂ ਪੂਰੀ ਵੀਡੀਓ ਫੁਟੇਜ ਨੂੰ ਪੇਸ਼ ਕਰਨ `ਚ ਅਸਫਲ ਰਹੇ । ਸਿ਼ਕਾਇਤ ਅਨੁਸਾਰ ਮੇਧਾ ਪਾਟਕਰ ਨੇ ਇਕ ਪ੍ਰੋਗਰਾਮ ਦੌਰਾਨ ਕਥਿਤ ਤੌਰ `ਤੇ ਕਿਹਾ ਸੀ ਕਿ ਸਕਸੈਨਾ ਅਤੇ ਉਨ੍ਹਾਂ ਦੀ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ਨੂੰ ਸਰਦਾਰ ਸਰੋਵਰ ਪ੍ਰਾਜੈਕਟ ਨਾਲ ਜੁੜੇ ਨਿਰਮਾਣ ਕਾਰਜ ਸਬੰਧੀ ਠੇਕੇ ਮਿਲੇ ਸਨ ।

Related Post

Instagram