
ਨਾਭਾ ਫੂਡ ਵੇਲਫੈਅਰ ਐਸੋਸੀਏਸ਼ਨ ਵਲੋਂ ਲਗਾਏ ਗਏ ਰੇਹੜੀਆਂ ਤੇ ਐਸੋਸੀਏਸ਼ਨ ਦੇ ਸਟਿੱਕਰ
- by Jasbeer Singh
- September 25, 2025

ਨਾਭਾ ਫੂਡ ਵੇਲਫੈਅਰ ਐਸੋਸੀਏਸ਼ਨ ਵਲੋਂ ਲਗਾਏ ਗਏ ਰੇਹੜੀਆਂ ਤੇ ਐਸੋਸੀਏਸ਼ਨ ਦੇ ਸਟਿੱਕਰ ਨਾਭਾ, 25 ਸਤੰਬਰ 2025 : ਸ਼ਾਹੀ ਅਤੇ ਸ਼ੁੱਧ ਪਕਵਾਨ ਨਾਭੇ ਦੀ ਸ਼ਾਨ ਲੋਗੋ ਦੇ ਨਾਮ ਹੇਠ ਬਣੀ ਨਾਭਾ ਫੂਡ ਵੈਲਫੇਅਰ ਐਸੋਸੀਏਸ਼ਨ ਵਲੋਂ ਪ੍ਰਧਾਨ ਭੁਪਿੰਦਰ ਸਿੰਘ ਨਾਭਾ ਦੀ ਅਗਵਾਈ ਹੇਠ ਅਪਣੀਆਂ ਰੇਹੜੀਆਂ ਉੱਪਰ ਕ੍ਰਮਵਾਰ ਐਸੋਸੀਏਸ਼ਨ ਦੇ ਸਟਿੱਕਰ ਲਗਾਏ ਗਏ ਤਾਂ ਜ਼ੋ ਐਸੋਸੀਏਸ਼ਨ ਦੀਆਂ ਰੇਹੜੀਆਂ ਦੀ ਅਲੱਗ ਪਛਾਣ ਬਣੀ ਰਹੇ। ਇਸ ਮੋਕੇ ਉਨ੍ਹਾਂ ਕਿਹਾ ਕਿ ਉਕਤ ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਸਹੀ ਰੇਟ ਅਤੇ ਸ਼ੁੱਧ ਪਕਵਾਨ ਆਪਣੇ ਗਾਹਕਾਂ ਨੂੰ ਮੁੱਹਈਆ ਕਰਵਾਇਆ ਜਾਵੇ ਤੇ ਕਿਸੇ ਤਰਾਂ ਦੀ ਮਿਲਾਵਟਖੋਰੀ ਅਤੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੋਕੇ ਪ੍ਰਧਾਨ ਭੁਪਿੰਦਰ ਸਿੰਘ, ਗੌਰਵ, ਭੁਪਿੰਦਰ ਸੋਹੀ, ਮੋਹਿਤ ਸ਼ਰਮਾ, ਜੋਗਿੰਦਰ ਸਿੰਘ, ਬੀਰ ਸਿੰਘ, ਰਾਣਾ ਚਿਕਨ, ਗਣੇਸ਼ ਕੁਲਚਾ, ਮਨੂੰ, ਰਾਜ ਚੌਧਰੀ, ਰਿੰਕੂ, ਵਿਸ਼ੇਸ਼ ਰਿੰਕਾ, ਆਦਰਸ਼ ਗੋਲ ਗੱਪੇ, ਵਿੱਕੀ ਸੂਪ, ਮਨੋਜ ਗੁਪਤਾ, ਸਰਦਾਰ ਜੀ ਚਾਂਪ, ਨਰਿੰਦਰ ਸਿੰਘ, ਆਸ਼ੂ ਬਾਈ ਨਾਭਾ ਕੁਲਚਾ, ਲਲਿਤ, ਰਾਜਮਾਹ ਚਾਵਲ, ਪਟੇਲ ਗੋਲ ਗੱਪੇ, ਮਾਜਿਤ, ਕਰਨ ਬਰਦਰ ਵੀਜ਼ਾ, ਦੀਪਾ ਸ਼ੁਗਰ ਕੈਨ ਜੂਸ, ਕਾਲਾ ਸੂਪ, ਭੁਪਿੰਦਰ, ਸਹਿਜ, ਸਨੀ ਚਿਕਨ, ਕਾਕਾ ਚਿਕਨ ਨੀਅਰ ਜਸਪਾਲ ਕਲੋਨੀ ਆਦਿ ਮੈਂਬਰ ਮੋਜੂਦ ਸਨ।