
115 ਪਟਿਆਲਾ ਹਲਕੇ ਦੇ ਬੀ.ਐਲ.ਓਜ਼ ਲਈ ਨੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਆਯੋਜਿਤ
- by Jasbeer Singh
- July 12, 2025

115 ਪਟਿਆਲਾ ਹਲਕੇ ਦੇ ਬੀ.ਐਲ.ਓਜ਼ ਲਈ ਨੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਆਯੋਜਿਤ ਪਟਿਆਲਾ 11 ਜੁਲਾਈ : ਚੋਣ ਕਮਿਸ਼ਨ ਆਫ਼ ਇੰਡੀਆ, ਨਵੀਂ ਦਿੱਲੀ ਵੱਲੋਂ ਜਾਰੀ ਟ੍ਰੇਨਿੰਗ ਸ਼ੈਡਿਊਲ ਦੇ ਅਧੀਨ ਵਿਧਾਨ ਸਭਾ ਹਲਕਾ 115 ਪਟਿਆਲਾ ਦੇ 182 ਬੂਥ ਲੈਵਲ ਅਫ਼ਸਰਾਂ ਬੀ.ਐਲ.ਓਜ਼ ਅਤੇ 18 ਸੁਪਰਵਾਈਜ਼ਰਾਂ ਨੂੰ ਨੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਤਹਿਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ੳਪ ਮੰਡਲ ਮੈਜਿਸਟ੍ਰੇਟ ਪਟਿਆਲਾ ਦੀ ਅਗਵਾਈ ਹੇਠ ਇਕ ਰੋਜਾ ਟ੍ਰੇਨਿੰਗ ਪ੍ਰਦਾਨ ਕੀਤੀ ਗਈ । ਇਹ ਟ੍ਰੇਨਿੰਗ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਵਿਖੇ 50-50 ਦੇ ਗਰੁੱਪਾਂ ਵਿੱਚ ਕਰਵਾਈ ਗਈ । ਇਸ ਟ੍ਰੇਨਿੰਗ ਦੌਰਾਨ ਬੂਥ ਲੈਵਲ ਅਫ਼ਸਰਾਂ ਵੱਲੋਂ ਵਰਤਣ ਵਾਲੀਆਂ ਐਪਸ ਦੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਵੋਟਰ ਦੀ ਨਵੀਂ ਵੋਟ ਬਨਾਵੁਣ, ਵੋਟਰ ਦੀ ਵੋਟ ਕੱਟਣ, ਵੋਟਰ ਦੀ ਵੋਟ ਸ਼ਿਫਟ ਕਰਨ ਅਤੇ ਵੋਟਰ ਕਾਰਡ ਵਿੱਚ ਵੋਟਰ ਦੇ ਵੇਰਵਿਆਂ ਦੀ ਸੋਧ ਸਬੰਧੀ ਜਾਣਕਾਰੀ ਵੀ ਦਿੱਤੀ ਗਈ । ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਵੱਲੋਂ ਸੁਪਰਵਾਈਜ਼ਰ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਦੀ ਸ਼ਲਾਘਾ ਕੀਤੀ ਗਈ । ਉਹਨਾਂ ਬੂਥ ਲੈਵਲ ਅਫ਼ਸਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਨੌਜਵਾਨ ਵੋਟਰਾਂ ਦੀ ਵੋਟ ਜਰੂਰ ਬਨਾਉਣ ਤਾਂ ਜੋ ਕੋਈ ਵੀ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ । ਇਸ ਮੌਕੇ ਟ੍ਰੇਨਿੰਗ ਦੇ ਸੈਸ਼ਨ ‘ ਚ ਬੂਥ ਲੈਵਲ ਅਫਸਰਾਂ ਨੇ ਦੱਸਿਆ ਕਿ ਇਸ ਟ੍ਰੇਨਿੰਗ ਤੋਂ ਉਹਨਾਂ ਨੂੰ ਬਹੁਤ ਲਾਭ ਪ੍ਰਾਪਤ ਹੋਇਆ ਹੈ ਅਤੇ ਉਹਨਾਂ ਫੀਲਡ ਵਿੱਚ ਹੋਰ ਵਧੀਆ ਅਤੇ ਪ੍ਰਭਾਵਸ਼ਾਲੀ ਕੰਮ ਕਰਨ ਦਾ ਭਰੋਸਾ ਦਵਾਇਆ । ਇਹ ਟ੍ਰੇਨਿੰਗ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-1 ਕਮ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ, ਮਾਸਟਰ ਟ੍ਰੇਨਰ ਵਿਕਰਮਜੀਤ ਸਿੰਘ, ਮਾਸਟਰ ਟ੍ਰੇਨਰ ਧਰਮਿੰਦਰ ਸਿੰਘ, ਮਾਸਟਰ ਟ੍ਰੇਨਰ ਪਾਰੁਲ ਗਰਗ, ਮੁਕੁਲ ਮਿੱਤਲ, ਚੋਣ ਕਲਰਕ ਰਮਨੀਕ ਸ਼ਰਮਾ , ਜੂਨੀਅਰ ਸਹਾਇਕ ਸਤਵੰਤ ਸਿੰਘ, ਅਮਨਦੀਪ ਸਿੰਘ, ਬੀਰਬਲ ਕੁਮਾਰ ਅਤੇ ਈ.ਆਰ.ਓ. ਸਟਾਫ ਦੀ ਟੀਮ ਵੱਲੋਂ ਦਿੱਤੀ ਗਈ ।