post

Jasbeer Singh

(Chief Editor)

Patiala News

ਮੋਦੀ ਕਾਲਜ ਪਟਿਆਲਾ ਦੇ ਐਨ. ਸੀ. ਸੀ. ਵਿੰਗਾਂ ਵੱਲੋਂ ਐਨ. ਸੀ. ਸੀ. ਦਿਵਸ ਮਨਾਇਆ ਗਿਆ

post-img

ਮੋਦੀ ਕਾਲਜ ਪਟਿਆਲਾ ਦੇ ਐਨ. ਸੀ. ਸੀ. ਵਿੰਗਾਂ ਵੱਲੋਂ ਐਨ. ਸੀ. ਸੀ. ਦਿਵਸ ਮਨਾਇਆ ਗਿਆ ਪਟਿਆਲਾ : ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਐਨ. ਸੀ. ਸੀ. ਦਿਵਸ ਮੌਕੇ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਐਨ. ਸੀ. ਸੀ. ਦੀਆਂ ਤਿੰਨ ਬਟਾਲੀਅਨਾਂ ਵੱਲੋਂ ਜੋਸ਼ ਭਰਪੂਰ ਸੰਗੀਤਕ ਅਤੇ ਸਭਿਆਚਾਰਕ ਪੇਸ਼ਕਾਰੀ ਕੀਤੀ ਗਈ। ਸਮਾਗਮ ਵਿੱਚ ਨੈਸ਼ਨਲ ਕੈਡਿਟ ਕੋਰਪਸ ਦੇ ਮੂਲ ਸਿਧਾਂਤ ‘ਏਕਤਾ, ਅਨੁਸ਼ਾਸਨ’ ਅਤੇ ਸਭਿਆਚਾਰਕ ਪੱਖ ਨੂੰ ਉਭਾਰਿਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਮਾਣਯੋਗ ਸ਼੍ਰੀ ਰਾਜੇਸ਼ ਮਲਹੋਤਰਾ, ਡੀ. ਐਸ. ਪੀ. (ਨਾਰਕੋਟਿਕਸ) ਪਟਿਆਲਾ ਵੱਲੋਂ ਪ੍ਰੇਰਨਾਮਈ ਭਾਸ਼ਣ ਰਾਹੀਂ ਕੈਡਿਟਾਂ ਨੂੰ ਦੇਸ਼ ਦੀ ਸੇਵਾ ਲਗਨ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ । ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਦੇ ਰਾਹ–ਦਸੇਰੇ ਵਜੋਂ ਐਨ. ਸੀ. ਸੀ. ਦੀ ਮਹੱਤਤਾ ਨੂੰ ਦਰਸਾਇਆ ਅਤੇ ਕਿਹਾ ਕਿ ਇਸ ਰਾਹੀਂ ਨੌਜਵਾਨ ਬਿਹਤਰ ਨਾਗਰਿਕ ਬਣਦੇ ਹਨ। ਉਨ੍ਹਾਂ ਵੱਲੋਂ ਕੈਡਿਟਾਂ ਦੇ ਬਿਹਤਰੀਨ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ । ਇਸ ਸਮਾਗਮ ਵਿੱਚ ਗਿੱਧਾ, ਭੰਗੜਾ, ਰਾਜਸਥਾਨੀ ਲੋਕ ਨਾਚ ਅਤੇ ਕਵਿਤਾ-ਗਾਇਨ, ਗੀਤ-ਗਾਇਨ ਦੇ ਨਾਲ–ਨਾਲ ਕਲਾਤਮਿਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਤੋਂ ਕੈਡਿਟਾਂ ਦੇ ਜੋਸ਼ ਅਤੇ ਕਲਾ ਦਾ ਬਾਖੂਬੀ ਅੰਦਾਜ਼ਾ ਲਗਦਾ ਸੀ । 5 ਪੀ.ਬੀ. ਬਟਾਲੀਅਨ, 4 ਪੀ.ਬੀ. ਗਰਲਜ਼ ਬਟਾਲੀਅਨ ਅਤੇ 3 ਏਅਰ ਸਕਵੈਡਰਨ ਦੇ ਕੈਡਿਟਸ ਨੇ ਆਪਣੇ ਸਹਾਇਕ ਐਨ. ਸੀ. ਸੀ. ਅਧਿਕਾਰੀਆਂ ਲੈਫਟੀਨੈਂਟ ਡਾ. ਰੋਹਿਤ ਸਚਦੇਵਾ, ਲੈਫਟੀਨੈਂਟ ਡਾ. ਨਿਧੀ ਰਾਣੀ ਗੁਪਤਾ ਅਤੇ ਫਲਾਇੰਗ ਅਧਿਕਾਰੀ ਡਾ. ਸੁਮੀਤ ਕੁਮਾਰ ਦੇ ਨਾਲ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਇਸ ਨੂੰ ਕਾਮਯਾਬ ਬਣਾਇਆ । ਅੰਤ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ, ਕਾਲਜ ਪ੍ਰਿੰਸੀਪਲ, ਐਸੋਸੀਏਟ ਐਨ. ਸੀ. ਸੀ. ਅਧਿਕਾਰੀਆਂ, ਫੈਕਲਟੀ ਮੈਂਬਰਾਂ, ਸਟਾਫ਼ ਅਤੇ ਕੈਡਿਟਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਇਹ ਦਿਨ ਐਨ. ਸੀ. ਸੀ. ਮੋਟੋ, ‘ਏਕਤਾ ਅਤੇ ਅਨੁਸ਼ਾਸਨ’ ਦਾ ਅਸਲ ਪ੍ਰਤੀਬਿੰਬ ਸੀ ਅਤੇ ਇਹ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਲਈ ਮਾਣ ਵਾਲਾ ਪਲ ਸੀ ।

Related Post