
ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਹੋਏ 16 ਕੇਸਾਂ ਦੇ ਮਾਲ ਮੁਕੱਦਮਾ ਦਾ ਡਰੱਗ ਡਿਸਪੋਜ਼ਲ ਕਮੇਟੀ ਦੀ ਪ੍ਰਧਾਨਗੀ ਹੇਠ ਬਰਾਮਦ ਡਰ
- by Jasbeer Singh
- August 31, 2024

ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਹੋਏ 16 ਕੇਸਾਂ ਦੇ ਮਾਲ ਮੁਕੱਦਮਾ ਦਾ ਡਰੱਗ ਡਿਸਪੋਜ਼ਲ ਕਮੇਟੀ ਦੀ ਪ੍ਰਧਾਨਗੀ ਹੇਠ ਬਰਾਮਦ ਡਰੱਗ ਨੂੰ ਨਸਟ ਕੀਤਾ : ਐਸ. ਐਸ. ਪੀ. ਮਾਲੇਰਕੋਟਲਾ 31 ਅਗਸਤ : ਐਸ. ਐਸ. ਪੀ. ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੀਆ ਹਦਾਇਤਾਂ ਅਨੁਸਾਰ ਜਿਲ੍ਹਾਂ ਅੰਦਰ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਹੋਏ 16 ਕੇਸਾਂ ਦੇ ਮਾਲ ਮੁਕੱਦਮਾ ਦਾ ਡਰੱਗ ਡਿਸਪੋਜ਼ਲ ਕਮੇਟੀ ਦੀ ਪ੍ਰਧਾਨਗੀ ਹੇਠ ਬਰਾਮਦ ਡਰੱਗ ਨੂੰ ਨਸਟ ਕੀਤਾ ਗਿਆ । ਇਸ ਮੌਕੇ ਡਰੱਗ ਡਿਸਪੋਜ਼ਲ ਕਮੇਟੀ ਦੇ ਮੈਂਬਰ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਲੇਰਕੋਟਲਾ ਸ੍ਰੀ ਵੈਭਵ ਸਹਿਗਲ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸ੍ਰੀ ਸ਼ਤੀਸ ਕੁਮਾਰ ਦੀ ਨਿਗਰਾਨੀ ਹੇਠ ਨਾਭਾ ਪੇਪਰ ਮਿੱਲ ਮਾਲੇਰਕੋਟਲਾ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਨਸ਼ਟ ਕੀਤਾ ਗਿਆ ।ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਡਰੱਗ ਡਿਸਪੋਜ਼ਲ ਕਮੇਟੀ ਵਲੋਂ 102 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ, 40 ਨਸੀਲੀਆਂ ਗੋਲੀਆ, 2.450 ਕਿੱਲੋਗ੍ਰਾਮ ਸੁਲਫਾ, 728 ਗ੍ਰਾਮ ਹੈਰੋਇਨ, ਐਨ.ਡੀ.ਪੀ.ਐਸ. ਐਕਟ ਅਧੀਨ ਦਰਜ 16 ਮੁਕੱਦਮਿਆ ਦੇ ਮਾਲ ਮੁਕੱਦਮਾ ਨੂੰ ਨਸ਼ਟ ਕੀਤਾ ਗਿਆ ਹੈ