post

Jasbeer Singh

(Chief Editor)

ਪੀ. ਜੀ. ਆਈ. ’ਚ ਛੇਤੀ ਸ਼ੁਰੂ ਹੋਵੇਗਾ ਨਿਊਰੋ ਸਾਇੰਸ ਸੈਂਟਰ

post-img

ਪੀ. ਜੀ. ਆਈ. ’ਚ ਛੇਤੀ ਸ਼ੁਰੂ ਹੋਵੇਗਾ ਨਿਊਰੋ ਸਾਇੰਸ ਸੈਂਟਰ ਚੰਡੀਗੜ੍ਹ, 6 ਅਗਸਤ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੇ ਪੀ. ਜੀ. ਆਈ. ਵਿੱਚ ਆਧੁਨਿਕ ਨਿਊਰੋ ਸਾਇੰਸ ਸੈਂਟਰ ਨਵੰਬਰ ਮਹੀਨੇ ਤੱਕ ਮਰੀਜ਼ਾਂ ਲਈ ਖੁੱਲ੍ਹਣ ਜਾ ਰਿਹਾ ਹੈ, ਜੇਕਰ ਕਿਸੇ ਕਾਰਨ ਕਰਕੇ ਇਹ ਸਮੇਂ ਸਿਰ ਨਹੀਂ ਖੁੱਲ੍ਹਦਾ ਤਾਂ ਪੀ. ਜੀ. ਆਈ. ਵੱਲੋਂ ਨਵੀਂ ਇਮਾਰਤ ਵਿੱਚ ਹੀ ਓ. ਪੀ. ਡੀ. ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਨੇ ਕੀ ਆਖਿਆ ਪੀ. ਜੀ. ਆਈ. ਦੇ ਡਿਪਟੀ ਡਾਇਰੈਕਟਰ ਪੰਕਜ ਰਾਏ ਨੇ ਕਿਹਾ ਕਿ ਉਸਾਰੀ ਦਾ ਕੰਮ ਆਖਰੀ ਪੜਾਅ ’ਤੇ ਹੈ, ਪਰ ਨਵੀਂ ਤਕਨੀਕੀ ਦੀਆਂ ਮਸ਼ੀਨਾਂ ਦੀ ਖਰੀਦ ਵਿੱਚ ਆ ਰਹੀ ਮੁਸ਼ਕਿਲ ਕਾਰਨ ਕੁਝ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੀਜੀਆਈ ਮਰੀਜ਼ਾਂ ਨੂੰ ਆਧੁਨਿਕ ਅਤੇ ਬਿਹਤਰ ਇਲਾਜ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਲਈ ਏਆਈ ਅਧਾਰਤ ਉਪਕਰਣ ਖਰੀਦੇ ਜਾ ਰਹੇ ਹਨ। ਹਾਲਾਂਕਿ, ਹਾਲ ਹੀ ਵਿੱਚ ਸਥਾਈ ਵਿੱਤ ਕਮੇਟੀ ਨੇ 75 ਕਰੋੜ ਰੁਪਏ ਦੇ ਏਆਈ-ਪੀਈਟੀ ਸਕੈਨਰ ਦੇ ਪ੍ਰਸਤਾਵ ਨੂੰ ਮਹਿੰਗਾ ਦੱਸਦੇ ਹੋਏ ਰੱਦ ਕਰ ਦਿੱਤਾ ਹੈ।

Related Post

Instagram