post

Jasbeer Singh

(Chief Editor)

Haryana News

ਐਨ. ਆਈ. ਏ. ਨੇ ਜੀਂਦ ਦੇ ਕਾਰੋਬਾਰੀ ਨੂੰ ਲਿਆ ਪਾਕਿਸਤਾਨੀ ਖਾਤੇ ’ਚ ਪੈਸੇ ਭੇਜਣ ਦੇ ਦੋਸ਼ ’ਚ ਹਿਰਾਸਤ ’ਚ

post-img

ਐਨ. ਆਈ. ਏ. ਨੇ ਜੀਂਦ ਦੇ ਕਾਰੋਬਾਰੀ ਨੂੰ ਲਿਆ ਪਾਕਿਸਤਾਨੀ ਖਾਤੇ ’ਚ ਪੈਸੇ ਭੇਜਣ ਦੇ ਦੋਸ਼ ’ਚ ਹਿਰਾਸਤ ’ਚ ਹਰਿਆਣਾ, 1 ਜੂਨ 2025 : ਰਾਸ਼ਟਰੀ ਜਾਂਚ ਏਜੰਸੀ ਦੀ ਟੀਮ ਨੇ ਸ਼ਨੀਵਾਰ ਨੂੰ ਜੀਂਦ ਦੇ ਮਸ਼ਹੂਰ ਜਿਮ ਆਪਰੇਟਰ ਅਤੇ ਟੈਕਸਟਾਈਲ ਕਾਰੋਬਾਰੀ ਕਸ਼ਿਸ਼ ਕੋਚਰ ਦੇ ਘਰ ਛਾਪਾ ਮਾਰਿਆ। ਜਾਂਚ ਵਿੱਚ ਪਤਾ ਲੱਗਾ ਕਿ ਕਸ਼ਿਸ਼ ਦੇ ਬੈਂਕ ਖਾਤਿਆਂ ਤੋਂ ਪਾਕਿਸਤਾਨੀ ਖਾਤਿਆਂ ਵਿੱਚ ਸ਼ੱਕੀ ਲੈਣ-ਦੇਣ ਕੀਤੇ ਗਏ ਹਨ। ਟੀਮ ਨੇ ਕਸ਼ਿਸ਼ ਅਤੇ ਉਸਦੇ ਪਰਿਵਾਰ ਤੋਂ ਸਾਢੇ ਛੇ ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਕਸ਼ਿਸ਼ ਨੂੰ ਦਿੱਲੀ ਲਿਜਾਇਆ ਗਿਆ। ਟੀਮ ਨੇ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਦੇਣ ਤੋਂ ਬਾਅਦ ਐਤਵਾਰ ਨੂੰ ਇੱਕ ਵਕੀਲ ਦੇ ਨਾਲ ਦਿੱਲੀ ਸਥਿਤ ਹੈੱਡਕੁਆਰਟਰ ਬੁਲਾਇਆ ਹੈ। ਟੀਮ ਨੇ ਸਥਾਨਕ ਪੁਲਿਸ ਨਾਲ ਸਵੇਰੇ 4:30 ਵਜੇ ਪੰਜਾਬੀ ਬਾਗ ਵਿੱਚ ਕਸਿ਼ਸ਼ ਦੇ ਪੁਰਾਣੇ ਘਰ `ਤੇ ਦਸਤਕ ਦਿੱਤੀ। ਜਦੋਂ ਉੱਥੇ ਕੋਈ ਨਹੀਂ ਮਿਲਿਆ ਤਾਂ ਉਹ ਸਵਾ ਪੰਜ ਵਜੇ ਸੈਕਟਰ-8 ਸਥਿਤ ਘਰ ਪਹੁੰਚ ਗਏ। ਪੁੱਛਗਿੱਛ ਦੌਰਾਨ ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਫ਼ੋਨ ਕਾਲਾਂ ਅਤੇ ਬੈਂਕ ਖਾਤੇ ਦੇ ਵੇਰਵਿਆਂ ਦੀ ਤਲਾਸ਼ੀ ਲਈ ਗਈ। ਟੀਮ ਕਸ਼ਿਸ਼ ਦੇ ਘਰ 11:30 ਵਜੇ ਤੱਕ ਰਹੀ। ਜਾਂਚ ਦੌਰਾਨ ਪਤਾ ਲੱਗਾ ਕਿ ਜੀਂਦ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਕਸ਼ਿਸ਼ ਦੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਸੂਟ ਦੀ ਦੁਕਾਨ ਸੀ। ਉਹ ਉੱਥੇ ਪਾਕਿਸਤਾਨੀ ਸੂਟ ਵੇਚਣ ਲਈ ਮਸ਼ਹੂਰ ਸੀ। ਸੂਤਰਾਂ ਅਨੁਸਾਰ, ਇਹ ਦੁਕਾਨ ਕੁਝ ਸਮੇਂ ਤੋਂ ਬੰਦ ਹੈ। ਉਹ ਅਕਸਰ ਪਾਕਿਸਤਾਨ ਜਾਂਦਾ ਰਹਿੰਦਾ ਸੀ। ਉਹ ਆਪਣੇ ਦੋਸਤਾਂ ਨਾਲ ਇਸਤਾਂਬੁਲ ਵੀ ਜਾਂਦਾ ਸੀ। ਇਹ ਖੁਲਾਸਾ ਹੋਇਆ ਕਿ ਕਸ਼ਿਸ਼ ਦਿੱਲੀ ਅਤੇ ਦੁਬਈ ਵਿੱਚ ਕੱਪੜਿਆਂ ਦੇ ਨਿਰਯਾਤ ਦਾ ਕੰਮ ਕਰਦਾ ਸੀ। ਇਸ ਤੋਂ ਬਾਅਦ ਉਸਨੇ ਜੀਂਦ ਵਿੱਚ ਇੱਕ ਜਿੰਮ ਚਲਾਉਣਾ ਸ਼ੁਰੂ ਕਰ ਦਿੱਤਾ। ਅਪ੍ਰੈਲ 2024 ਵਿੱਚ, ਕਸ਼ਿਸ਼ ਦੇ ਖਾਤੇ ਤੋਂ ਪਾਕਿਸਤਾਨ ਵਿੱਚ ਇੱਕ ਸ਼ੱਕੀ ਵਿਅਕਤੀ ਦੇ ਖਾਤੇ ਵਿੱਚ ਸੱਤ ਅਤੇ ਨੌਂ ਹਜ਼ਾਰ ਰੁਪਏ ਦੇ ਦੋ ਲੈਣ-ਦੇਣ ਕੀਤੇ ਗਏ।

Related Post