ਅੰਮ੍ਰਿਤਸਰ ਵਿੱਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਸਿੰਘ ਨੂੰ ਪੁਲਸ ਨੇ ਕੀਤਾ ਕਾਬੂ
- by Jasbeer Singh
- August 30, 2024
ਅੰਮ੍ਰਿਤਸਰ ਵਿੱਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਸਿੰਘ ਨੂੰ ਪੁਲਸ ਨੇ ਕੀਤਾ ਕਾਬੂ ਅੰਮ੍ਰਿਤਸਰ : ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਕ ਸ਼ਖ਼ਸ ਨੇ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਉਸ ਮਾਮਲੇ ਵਿੱਚ ਪੁਲਿਸ ਵੱਲੋਂ ਉਕਤ ਨਿਹੰਗ ਸਿੰਘ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਅਧੀਨ ਪਿੰਡ ਜਹਾਂਗੀਰ ਦੇ ਵਿੱਚ ਮਨਪ੍ਰੀਤ ਸਿੰਘ ਨਾਮਕ ਨੌਜਵਾਨ ਦਾ ਕਤਲ ਸੁਖਦੇਵ ਸਿੰਘ ਨਿਹੰਗ ਸਿੰਘ ਵੱਲੋਂ ਕੀਤਾ ਗਿਆ ਸੀ ਅਤੇ ਪੁਲਿਸ ਨੇ 24 ਘੰਟਿਆਂ ਦੇ ਵਿੱਚ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਸ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ ਦਾ ਕੱਦ ਛੋਟਾ ਹੋਣ ਕਰਕੇ ਅਕਸਰ ਹੀ ਉਸਨੂੰ ਬੋਣਾ ਕਹਿ ਕੇ ਲੋਕ ਚੜਾਉਂਦੇ ਸੀ ਅਤੇ ਸੁਖਦੇਵ ਸਿੰਘ ਵੀ ਉਸਨੂੰ ਬੋਣਾ ਕਹਿੰਦਾ ਸੀ ਜਿਸ ਤੋਂ ਝਿੜ ਕੇ ਮ੍ਰਿਤਕ ਨੌਜਵਾਨ ਨਿਹੰਗ ਸਿੰਘ ਸੁਖਦੇਵ ਸਿੰਘ ਨੂੰ ਗਾਲਾਂ ਕੱਢਦਾ ਸੀ ਜਿਸ ਕਰਕੇ ਨਿਹੰਗ ਸਿੰਘ ਸੁਖਦੇਵ ਸਿੰਘ ਨੇ ਉਸਦਾ ਕਤਲ ਕਰ ਦਿੱਤਾ ਅਤੇ ਪਹਿਲਾਂ ਵੀ ਉਹਨਾਂ ਦੀ ਕਈ ਵਾਰ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।

