July 6, 2024 01:12:22
post

Jasbeer Singh

(Chief Editor)

National

ਹੁਣ ਸਾਰੇ ਟੋਲ ਪਲਾਜੇ ਹੋਣਗੇ ਬੰਦ, ਕੇਂਦਰ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

post-img

ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਟੋਲ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਜਲਦ ਹੀ ਟੋਲ ਪਲਾਜੇ (Toll plaza) ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਥਾਂ ‘ਤੇ ਨਵਾਂ ਸਿਸਟਮ (Fastag system) ਕੰਮ ਕਰੇਗਾ। ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਏਐਨਆਈ ਨਾਲ ਗੱਲਬਾਤ ਕਰਦਿਆਂ ਦਿੱਤੀ। ਨਵੀਂ ਟੋਲ ਵਸੂਲੀ ਪ੍ਰਣਾਲੀ ਸੈਟੇਲਾਈਟ ਅਧਾਰਤ ਹੋਵੇਗੀ ਅਤੇ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ।ਇਸ ਪ੍ਰਣਾਲੀ ਦੇ ਤਹਿਤ ਉਪਭੋਗਤਾਵਾਂ ਤੋਂ ਹਾਈਵੇਅ ਉਤੇ ਜਿੰਨਾ ਕਿਲੋਮੀਟਰ ਦੀ ਯਾਤਰਾ ਕੀਤੀ ਜਾਂਦੀ ਹੈ, ਉਸ ਦੇ ਹਿਸਾਬ ਨਾਲ ਹੀ ਟੋਲ ਟੈਕਸ ਵਸੂਲਿਆ ਜਾਵੇਗਾ। ਇਹ ਟੋਲ ਟੈਕਸ ਬੈਂਕ ਖਾਤੇ ਵਿੱਚੋਂ ਆਪਣੇ ਆਪ ਕੱਟਿਆ ਜਾਵੇਗਾ। ਇਸ ਨਾਲ ਯੂਜ਼ਰਸ ਨੂੰ ਬਚਤ ਦਾ ਮੌਕਾ ਵੀ ਮਿਲੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਸੰਬਰ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਨੈਸ਼ਨਲ ਹਾਈਵ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦਾ ਟੀਚਾ ਮਾਰਚ 2024 ਤੱਕ ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਦਾ ਹੈ। ਇਸ ਦੀ ਮਦਦ ਨਾਲ ਟੋਲ ਪਲਾਜ਼ਾ ‘ਤੇ ਲੱਗਣ ਵਾਲੇ ਸਮੇਂ ਨੂੰ ਘੱਟ ਕੀਤਾ ਜਾਣਾ ਹੈ।ਫਿਲਹਾਲ ਟੋਲ ਭੁਗਤਾਨ ਲਈ ਫਾਸਟੈਗ ਸਿਸਟਮ ਹੈ। ਇਹ ਇੱਕ ਇਲੈਕਟ੍ਰਾਨਿਕ ਟੋਲ ਕਲੈਕਸ਼ਨ ਸਿਸਟਮ ਸੀ ਜੋ ਆਟੋਮੈਟਿਕ ਟੋਲ ਪਲਾਜ਼ਾ ਉਤੇ ਟੋਲ ਟੈਕਸ ਅਦਾ ਕਰਦਾ ਹੈ।

Related Post