post

Jasbeer Singh

(Chief Editor)

Punjab

ਸਿੱਖ ਨਾਇਕਾਂ ਦੇ ਕਿਰਦਾਰ ਨਾਲ ਕਿਸੇ ਫਿਲਮ ਨਿਰਮਾਤਾ ਨੂੰ ਛੇੜਛਾੜ ਦੀ ਅਗਿਆ ਨਹੀਂ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

post-img

ਸਿੱਖ ਨਾਇਕਾਂ ਦੇ ਕਿਰਦਾਰ ਨਾਲ ਕਿਸੇ ਫਿਲਮ ਨਿਰਮਾਤਾ ਨੂੰ ਛੇੜਛਾੜ ਦੀ ਅਗਿਆ ਨਹੀਂ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅੰਮ੍ਰਿਤਸਰ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਬਾਲੀਵੁੱਡ ਅਦਾਕਾਰਾ ਹਿਮਾਚਲ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀ “ਐਮਰਜੈਸੀ” ਫਿਲਮ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰਨ ਵਾਲੀ ਸਖ਼ਤ ਇਤਰਾਜ਼ਯੋਗ ਹੈ। ਇਸ ਫਿਲਮ ਵਿੱਚ ਸਿੱਖ ਕੌਮ ਦੇ ਜ਼ੁਝਾਰੂ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵਾਲਿਆਂ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ। ਇਸ ਨਾਲ ਕੰਗਨਾ ਅੰਦਰ ਸਿੱਖ ਕੌਮ ਪ੍ਰਤੀ ਧੁੱਖਦੀ ਨਫ਼ਰਤ ਸ਼ਰੇਆਮ ਪ੍ਰਗਟ ਹੋਈ ਹੈ। ਉਸ ਦਾ ਕਿਰਦਾਰ ਹਮੇਸ਼ਾਂ ਹੇਠਲੇ ਪੱਧਰ ਤੇ ਵਿਵਾਦਾਂ ਵਿੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਮ ਵਿਚਲੇ ਕਿਰਦਾਰ ਸਿੱਖ ਕੌਮ ਨਾਲ ਗੂੜਾ ਸਬੰਧ ਰਖਦੇ ਹਨ ਇਸ ਫਿਲਮ ਦੀ ਪ੍ਰਵਾਨਗੀ ਸਿੱਖ ਸੈਂਸਰ ਬੋਰਡ ਸ਼੍ਰੋਮਣੀ ਕਮੇਟੀ ਤੋਂ ਲਈ ਜਾਣੀ ਚਾਹੀਦੀ ਸੀ, ਪਰ ਅਜਿਹਾ ਨਹੀਂ ਹੋਇਆ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਜੀ ਹੈ। ਉਨ੍ਹਾਂ ਸਬੰਧਤ ਸਰਕਾਰਾਂ ਪਾਸੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਕੰਗਣਾ ਰਣੌਤ ਵਿਰੁੱਧ ਬਿਨ੍ਹਾਂ ਦੇਰੀ ਅਪਰਾਧਿਕ ਮਾਮਲਾ ਦਰਜ਼ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਫਿਲਮ ਤੇ ਪੂਰਨ ਤੌਰ ਤੇ ਪਾਬੰਦੀ ਲਗਣੀ ਚਾਹੀਦੀ ਹੈ।

Related Post